ਭੀਲਵਾੜਾ 'ਚ ਨੌਜਵਾਨ ਦੀ ਹੱਤਿਆ ਕਾਰਨ ਤਣਾਅ, ਮੋਬਾਈਲ ਇੰਟਰਨੈਟ ਬੰਦ

By  Ravinder Singh May 11th 2022 01:44 PM -- Updated: May 11th 2022 01:46 PM

ਜੈਪੁਰ : ਰਾਜਸਥਾਨ ਦੇ ਭੀਲਵਾੜਾ ਸ਼ਹਿਰ ਦੇ ਸਾਂਗਾਨੇਰ ਕਸਬੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ ਤੇ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਤਣਾਅ ਨੂੰ ਦੇਖਦੇ ਹੋਏ ਇਲਾਕੇ 'ਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਿਸ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਭੀਲਵਾੜਾ 'ਚ ਨੌਜਵਾਨ ਦੀ ਹੱਤਿਆ ਕਾਰਨ ਤਣਾਅ, ਮੋਬਾਈਲ ਇੰਟਰਨੈਟ ਬੰਦਸਵੇਰੇ 6 ਵਜੇ ਤੋਂ ਇੰਟਰਨੈੱਟ ਸੇਵਾ 24 ਘੰਟਿਆਂ ਲਈ ਬੰਦ ਕਰ ਦਿੱਤੀ ਗਈ ਹੈ। ਸੰਗਾਨੇਰ ਸ਼ਹਿਰ ਦੇ ਸ਼ਾਸਤਰੀ ਨਗਰ 'ਚ ਦੇਰ ਰਾਤ ਇਕ ਨੌਜਵਾਨ ਉਤੇ ਦੋ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਭੀਲਵਾੜਾ 'ਚ ਨੌਜਵਾਨ ਦੀ ਹੱਤਿਆ ਕਾਰਨ ਤਣਾਅ, ਮੋਬਾਈਲ ਇੰਟਰਨੈਟ ਬੰਦਰਾਜਸਥਾਨ ਦੇ ਭੀਲਵਾੜਾ ਸ਼ਹਿਰ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਦੋ ਵਿਅਕਤੀਆਂ ਵੱਲੋਂ 20 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਇਲ਼ਾਕੇ ਵਿਚ ਸਥਿਤੀ ਤਣਾਅਪੂਰਨ ਬਣ ਗਈ, ਜਿਸ ਕਾਰਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੱਜੇ-ਪੱਖੀ ਸਮੂਹਾਂ ਨੇ ਮੰਗਲਵਾਰ ਦੇਰ ਰਾਤ ਵਾਪਰੀ ਘਟਨਾ ਦੇ ਰੋਸ ਵਜੋਂ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ।

ਭੀਲਵਾੜਾ 'ਚ ਨੌਜਵਾਨ ਦੀ ਹੱਤਿਆ ਕਾਰਨ ਤਣਾਅ, ਮੋਬਾਈਲ ਇੰਟਰਨੈਟ ਬੰਦਭੀਲਵਾੜਾ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਆਦਰਸ਼ ਤਾਪੜੀਆ 'ਤੇ ਘੱਟ ਗਿਣਤੀ ਭਾਈਚਾਰੇ ਦੇ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸ ਦੀ ਹੱਤਿਆ ਕੋਤਵਾਲੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਹੋਈ ਸੀ। ਸਮੂਹਾਂ ਦੇ ਮੈਂਬਰਾਂ ਨੇ ਮੁਰਦਾਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਜਿੱਥੇ ਤਾਪੜੀਆ ਦੀ ਲਾਸ਼ ਰੱਖੀ ਹੋਈ ਹੈ ਤੇ ਮਾਮਲੇ ਵਿੱਚ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਿਸ ਨੇ ਦੱਸਿਆ ਕਿ ਸਥਿਤੀ ਨੂੰ ਦੇਖਦੇ ਹੋਏ ਖੇਤਰ ਵਿੱਚ ਵਾਧੂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਦੇ ਆਲਾ ਅਧਿਕਾਰੀ ਇਸ ਮਾਮਲੇ ਉਸ ਨਜ਼ਰ ਬਣਾਏ ਹੋਏ ਹਨ।

ਇਹ ਵੀ ਪੜ੍ਹੋ : ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਹੋਏ ਸਵਾਲ ਖੜ੍ਹੇ

Related Post