ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਵੱਡੀ ਖ਼ਬਰ

By  Shanker Badra November 12th 2018 01:52 PM

ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਵੱਡੀ ਖ਼ਬਰ:ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਅਹਿਮ ਖ਼ਬਰ ਹੈ।ਹੁਣ ਥਾਈਲੈਂਡ ਸਰਕਾਰ ਨੇ ਭਾਰਤ ਸਮੇਤ 21 ਦੇਸ਼ਾਂ ਨੂੰ ਨਵੇਂ ਸਾਲ 'ਤੇ ਇੱਕ ਤੋਹਫ਼ਾ ਦਿਤਾ ਹੈ।ਜਾਣਕਾਰੀ ਅਨੁਸਾਰ ਥਾਈਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਦਸੰਬਰ ਤੋਂ 31 ਜਨਵਰੀ ਤੱਕ ਥਾਈਲੈਂਡ ਆਉਣ ਲਈ ਕੋਈ ਵੀਜ਼ਾ ਫੀਸ ਨਹੀਂ ਲੱਗੇਗੀ। ਦੱਸ ਦੇਈਏ ਕਿ ਹੁਣ ਥਾਈਲੈਂਡ ਜਾਣ ਲਈ ਤਕਰੀਬਨ 4,400 ਰੁਪਏ ਘੱਟ ਦੇਣੇ ਪੈਣਗੇ।ਇਹ ਥਾਈਲੈਂਡ ਦੀ ਵੀਜ਼ਾ ਫ਼ੀਸ ਸੀ ਹਾਲਾਂਕਿ ਸਰਕਾਰ ਨੇ ਇੱਕ ਹਦਾਇਤ ਵੀ ਦਿੱਤੀ ਹੈ ਕਿ ਇਸ ਤਰ੍ਹਾਂ ਆਉਣ ਵਾਲਾ ਵਿਅਕਤੀ 14 ਦਿਨ ਹੀ ਥਾਈਲੈਂਡ 'ਚ ਰੁਕ ਸਕਦਾ ਹੈ। ਥਾਈਲੈਂਡ ਸਰਕਾਰ ਨੇ ਇਹ ਐਲਾਨ ਦੇਸ਼ 'ਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕੀਤਾ ਹੈ ਕਿਉਂਕਿ ਪਿਛਲੇ ਸਮੇਂ ਥਾਈਲੈਂਡ 'ਚ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਸੀ,ਜਿਸ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। -PTCNews

Related Post