ਜਦੋਂ ਮੁਲਜ਼ਮ ATM 'ਚੋਂ ਕੱਢਦਾ ਸੀ ਪੈਸੇ ਤਾਂ ਖਾਤੇ 'ਚ ਰਹਿੰਦੀ ਸੀ ਪੂਰੀ ਰਕਮ, ਪੁਲਿਸ ਵੀ ਹੈਰਾਨ

By  Shanker Badra February 13th 2020 09:03 PM

ਜਦੋਂ ਮੁਲਜ਼ਮ ATM 'ਚੋਂ ਕੱਢਦਾ ਸੀ ਪੈਸੇ ਤਾਂ ਖਾਤੇ 'ਚ ਰਹਿੰਦੀ ਸੀ ਪੂਰੀ ਰਕਮ, ਪੁਲਿਸ ਵੀ ਹੈਰਾਨ:ਪਟਿਆਲਾ : ਬੈਂਕ ਏਟੀਐੱਮ ਮਸ਼ੀਨਾਂ 'ਚੋਂ ਪੈਸੇ ਕਢਵਾਉਣ ਲਈ ਆਉਣ ਵਾਲੇ ਭੋਲੇ-ਭਾਲੇ ਲੋਕਾਂ ਦੀ ਮਦਦ ਕਰਨ ਬਹਾਨੇ ਉਨ੍ਹਾਂ ਦੇ ਏਟੀਐੱਮ ਕਾਰਡ ਆਪਣੇ ਫਰਜੀ ਕਾਰਡ ਨਾਲ ਬਦਲ ਕੇ ਖਾਤਿਆਂ 'ਚੋਂ ਨਕਦੀ ਕਢਵਾਉਣ ਦੇ ਮਾਮਲੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਪਰ ਪਟਿਆਲਾ ਪੁਲਿਸ ਕੋਲ ਅਨੋਖੀ ਠੱਗੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣਕੇ ਪੁਲਿਸ ਵੀ ਹੈਰਾਨ ਹੈ। [caption id="attachment_388908" align="aligncenter" width="300"]The accused withdraw money from the ATM, the money was left in the Account ਜਦੋਂ ਮੁਲਜ਼ਮ ATM 'ਚੋਂ ਕੱਢਦਾ ਸੀ ਪੈਸੇ ਤਾਂ ਖਾਤੇ 'ਚ ਰਹਿੰਦੀ ਸੀ ਪੂਰੀ ਰਕਮ, ਪੁਲਿਸ ਵੀ ਹੈਰਾਨ[/caption] ਮਿਲੀ ਜਾਣਕਾਰੀ ਅਨੁਸਾਰ ਇਸ ਦਾ ਪਟਿਆਲਾ ਪੁਲਿਸ ਨੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਏਟੀਐੱਮ ਮਸ਼ੀਨ 'ਚ ਕਾਰਡ ਸਵਾਈਪ ਕਰਦੇ, ਫਿਰ ਪਿਨਕੋਡ ਅਤੇ ਪੈਸੇ ਭਰਦੇ ਸਨ। ਜਦੋਂ ਏ.ਟੀ.ਐੱਮ.ਪ੍ਰੋਸੈਸਿੰਗ ਕਰਦਾ ਸੀ ਤਾਂ ਉਹ ਏ.ਟੀ.ਐੱਮ. ਦੀ ਬਾਹਰੀ ਤਾਰ ਅਤੇ ਮਸ਼ੀਨ ਨੂੰ ਹਿਲਾ ਦਿੰਦੇ ਸਨ। ਜਿਸ ਨਾਲ ਉਨ੍ਹਾਂ ਦੇ ਅਕਾਊਂਟ 'ਚੋਂ ਕੋਈ ਵੀ ਪੈਸਾ ਨਹੀਂ ਕੱਟਦਾ ਸੀ ਪਰ ਏ.ਟੀ.ਐੱਮ. 'ਚੋਂ ਪੈਸੇ ਬਾਹਰ ਆ ਜਾਂਦੇ ਸਨ। [caption id="attachment_388907" align="aligncenter" width="300"]The accused withdraw money from the ATM, the money was left in the Account ਜਦੋਂ ਮੁਲਜ਼ਮ ATM 'ਚੋਂ ਕੱਢਦਾ ਸੀ ਪੈਸੇ ਤਾਂ ਖਾਤੇ 'ਚ ਰਹਿੰਦੀ ਸੀ ਪੂਰੀ ਰਕਮ, ਪੁਲਿਸ ਵੀ ਹੈਰਾਨ[/caption] ਜਦੋਂ ਇਸ ਸਾਰੇ ਮਾਮਲੇ ਦੀ ਪਟਿਆਲਾ ਪੁਲਿਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਠੱਗਾਂ ਨੇ ਇਸ ਤਰ੍ਹਾਂ ਕਰਕੇ ਇਕ ਸਾਲ 'ਚ ਵੱਖ-ਵੱਖ ਏ.ਟੀ.ਐੱਮ. 'ਚੋਂ 35 ਲੱਖ ਰੁਪਏ ਕੱਢਵਾਏ ਹਨ। ਇਸ ਸਬੰਧੀ ਜੁਲਾਈ 2019 'ਚ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਅਤੇ ਬਰੀਕੀ ਨਾਲ ਸਾਰੇ ਮਾਮਲੇ ਨੂੰ ਸਮਝਣ ਤੋਂ ਬਾਅਦ ਇਸ ਠੱਗੀ ਦਾ ਖੁਲਾਸਾ ਹੋਇਆ ਹੈ। [caption id="attachment_388909" align="aligncenter" width="300"]The accused withdraw money from the ATM, the money was left in the Account ਜਦੋਂ ਮੁਲਜ਼ਮ ATM 'ਚੋਂ ਕੱਢਦਾ ਸੀ ਪੈਸੇ ਤਾਂ ਖਾਤੇ 'ਚ ਰਹਿੰਦੀ ਸੀ ਪੂਰੀ ਰਕਮ, ਪੁਲਿਸ ਵੀ ਹੈਰਾਨ[/caption] ਪੁਲਿਸ ਮੁਤਾਬਕ ਅਨੁਸਾਰ ਇਹ ਸਾਰੀ ਠੱਗੀ ਇਕ ਹੀ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਉਸ ਦੇ ਨਾਲ ਕਈ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ। ਮੁੱਖ ਮੁਲਜ਼ਮ ਉੱਤਰ ਪ੍ਰਦੇਸ਼ ਦੇ ਬੈਂਕ ਦਾ ਖਾਤਾਧਾਰਕ ਸੀ। ਉਸ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਫੈਜ਼ਾਬਾਦ ਵਜੋ ਹੋਈ ਹੈ। ਉਨ੍ਹਾਂ ਨੇ ਕੈਸ਼ ਕੱਢਣ ਦੀਆਂ ਸਾਰੀਆਂ ਵਾਰਦਾਤਾਂ ਨੂੰ ਪਟਿਆਲਾ ਜ਼ਿਲੇ ਦੇ ਵੱਖ-ਵੱਖ ਏ.ਟੀ.ਐੱਮ. 'ਚੋਂ ਕੀਤੀਆਂ ਹਨ। -PTCNews

Related Post