ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈ

By  Ravinder Singh February 20th 2022 03:55 PM -- Updated: February 20th 2022 04:06 PM

ਚੰਡੀਗੜ੍ਹ : ਪੰਜਾਬ ਵਿਧਾਨ ਚੋਣਾਂ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਕਈ ਥਾਈਂ ਲੋਕ ਚੋਣਾਂ ਸਬੰਧੀ ਮੁੱਦਿਆਂ ਨੂੰ ਲੈ ਕੇ ਆਪਸ ਵਿਚ ਭਿੜ ਪਏ ਹਨ। ਲੋਕ ਅਮਨ-ਸ਼ਾਂਤੀ ਨਾਲ ਵੋਟ ਦੀ ਵਰਤੋਂ ਕਰ ਰਹੇ ਹਨ ਪਰ ਕਈ ਥਾਈਂ ਸਿਆਸੀ ਆਗੂਆਂ ਦੇ ਸਮਰਥਕ ਆਪਸ ਵਿਚ ਭਿੜ ਪਏ ਹਨ।

ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈਜ਼ੀਰਾ ਦੇ ਬਲਾਕ ਮੱਲਾਂਵਾਲਾ ਤੇ ਬੂਥ 47, ਅਤੇ 48, ਪਿੰਡ ਮੱਲੂਵਾਲੀਏਵਾਲਾ ਥਾਣਾ ਮੱਲਾਂਵਾਲਾ ਦੇ ਬੂਥ ਦੇ ਬਾਹਰ ਅਕਾਲੀ ਅਤੇ ਕਾਂਗਰਸ ਆਗੂਆਂ ਵਿੱਚ ਆਪਸ ਵਿੱਚ ਹੱਥੋਪਾਈ ਹੋਈ ਤੇ ਇੱਟਾਂ ਰੋੜੇ ਵੀ ਚੱਲੇ ਅਤੇ ਹਵਾਈ ਫ਼ਾਇਰ ਵੀ ਹੋਈ ਜਿਸ ਕਾਰਨ ਇਕ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਸੀ ਪਰ ਹੁਣ ਉਥੇ ਮਾਹੌਲ ਸ਼ਾਂਤੀਪੂਰਵਕ ਹੈ ਤੇ ਡੀਐਸਪੀ ਜ਼ੀਰਾ ਅਤੇ ਡੀਐਸਪੀਡੀ ਮੌਕੇ ਉਤੇ ਹਾਜ਼ਰ ਹੋਏ ਹਨ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਹਵਾਈ ਫਾਇਰ ਬਾਰੇ ਜਾਂਚ ਚੱਲ ਰਹੀ ਹੈ ਅਤੇ ਹਥਿਆਰ ਰੱਖਣ ਸਬੰਧੀ ਕਾਰਵਾਈ ਕੀਤੀ ਜਾਵੇਗੀ।

ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈਜ਼ਿਕਰਯੋਗ ਹੈ ਕਿ ਪੰਜਾਬ ਚੋਣ ਕਮਿਸ਼ਨ ਨੇ ਸੁਖਾਵੇਂ ਮਾਹੌਲ ਵਿਚ ਵੋਟਾਂ ਦੀ ਪ੍ਰਕਿਰਿਆ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਹਨ। ਜੇ ਕਰ ਕੋਈ ਅਨਸਰ ਗਲਤ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਉਤੇ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਹਲਕਾ ਭਦੌੜ 'ਚ ਕਾਂਗਰਸੀ ਤੇ ਆਪ ਸਮਰਥਕ ਭਿੜੇ, ਕਈ ਜ਼ਖ਼ਮੀ

Related Post