ਈ-ਸਟੈਪਿੰਗ ਦੀ ਸੁਵਿਧਾ ਬਣੀ ਦੁਵਿਧਾ, ਲੋਕ ਹੋ ਰਹੇ ਨੇ ਖੱਜਲ-ਖੁਆਰ

By  Ravinder Singh August 2nd 2022 11:33 AM -- Updated: August 2nd 2022 11:35 AM

ਹੁਸ਼ਿਆਰਪੁਰ : ਦਿੱਲੀ ਦੀ ਤਰਜ਼ ਉਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਆਨਲਾਈਨ ਈ ਸਟੈਪਿੰਗ ਦੀ ਸ਼ੁਰੂ ਕੀਤੀ ਗਈ ਸੁਵਿਧਾ ਨਾਲ ਜਿੱਥੇ ਮੈਨੁਅਲ ਅਸ਼ਟਾਮ ਦੀ ਸਹੂਲਤ ਬੰਦ ਹੋਣ ਕਾਰਨ ਅਸ਼ਟਾਮ ਫਰੋਸ਼ਾਂ ਨੂੰ ਵੱਡੇ ਪੱਧਰ ਉਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਵਾਉਣ ਆਏ ਵਿਅਕਤੀਆਂ ਖਾਸ ਕਰ ਕੇ ਵਿਦਿਆਰਥੀਆਂ ਨੂੰ ਕੰਮ ਨਾ ਹੋਣ ਕਾਰਨ ਬੇਰੰਗ ਪਰਤਣਾ ਪਿਆ।

ਈ-ਸਟੈਪਿੰਗ ਦੀ ਸੁਵਿਧਾ ਬਣੀ ਦੁਵਿਧਾ, ਲੋਕ ਹੋ ਰਹੇ ਨੇ ਖੱਜਲ-ਖੁਆਰਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਸ਼ਟਾਮ ਫਰੋਸ਼ ਯੂਨੀਅਨ ਦੇ ਪੰਜਾਬ ਪ੍ਰਧਾਨ ਪੰਕਜ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਅਸ਼ਟਾਮ ਫਰੋਸ਼ਾਂ ਵੱਲੋਂ 50 ਰੁਪਏ ਤੋਂ ਲੈ ਕੇ 20 ਹਜ਼ਾਰ ਤੱਕ ਦੇ ਅਸ਼ਟਾਮ ਵੇਚੇ ਜਾਂਦੇ ਸਨ ਪਰ ਸਰਕਾਰ ਵੱਲੋਂ 1 ਅਗਸਤ ਤੋਂ ਮੈਨੁਅਲ ਅਸ਼ਟਾਮ ਬੰਦ ਕਰਨ ਦਾ ਹੁਕਮ ਦੇ ਕੇ ਆਨਲਾਈਨ ਈ ਸਟੈਪਿੰਗ ਦੀ ਗੱਲ ਆਖ ਦਿੱਤੀ ਗਈ ਜਿਸ ਨੂੰ ਲੈ ਕੇ ਉਹ ਚੰਡੀਗੜ੍ਹ ਵਿਖੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਅਧਿਕਾਰੀਆਂ ਨੂੰ ਵੀ ਮਿਲੇ ਸਨ ਜਿਨ੍ਹਾਂ ਵੱਲੋਂ 3 ਮਹੀਨਿਆਂ ਦਾ ਸਮਾਂ ਹੋਰ ਦਿੱਤਾ ਗਿਆ ਸੀ ਪਰ ਅੱਜ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।

ਈ-ਸਟੈਪਿੰਗ ਦੀ ਸੁਵਿਧਾ ਬਣੀ ਦੁਵਿਧਾ, ਲੋਕ ਹੋ ਰਹੇ ਨੇ ਖੱਜਲ-ਖੁਆਰਇਸ ਕਾਰਨ ਅੱਜ ਪੰਜਾਬ ਭਰ ਦੀਆਂ ਤਹਿਸੀਲਾਂ ਵਿੱਚ ਅਸ਼ਟਾਮਾਂ ਦਾ ਕੰਮ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਆਨਲਾਈਨ ਈ ਸਟੈਪਿੰਗ ਲਈ ਵੀ ਸਰਕਾਰ ਵੱਲੋਂ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਆਨਲਾਈਨ ਕੰਮ ਲਈ ਉਨ੍ਹਾਂ ਨੂੰ ਨਵਾਂ ਸਾਮਾਨ ਖ਼ਰੀਦਣਾ ਪਏਗਾ ਉਥੇ ਹੀ ਟ੍ਰੇਨਿੰਗ ਵੀ ਲੈਣੀ ਪਏਗੀ ਪਰ ਜੋ ਬਜ਼ੁਰਗ ਅਜੇ ਵੀ ਕੰਮ ਕਰਦੇ ਹਨ ਉਨ੍ਹਾਂ ਲਈ ਆਨਲਾਈਨ ਕੰਮ ਸਿੱਖਣਾ ਅਸੰਭਵ ਹੈ।

ਈ-ਸਟੈਪਿੰਗ ਦੀ ਸੁਵਿਧਾ ਬਣੀ ਦੁਵਿਧਾ, ਲੋਕ ਹੋ ਰਹੇ ਨੇ ਖੱਜਲ-ਖੁਆਰਇਸਨੂੰ ਲੈ ਕੇ ਜਦੋਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ ਤੇ ਦੁਬਾਰਾ ਸੰਪਰਕ ਕਰਨ ਉਤੇ ਉਨ੍ਹਾਂ ਦੇ ਨਿੱਜੀ ਸਹਾਇਕ ਵੱਲੋਂ ਮੰਤਰੀ ਸਾਬ੍ਹ ਮੀਟਿੰਗ ਵਿੱਚ ਹੋਣ ਦੀ ਗੱਲ ਆਖ ਦਿੱਤੀ ਗਈ।

ਇਹ ਵੀ ਪੜ੍ਹੋ : ਦਿੱਲੀ 'ਚ ਨਾਈਜੀਰੀਅਨ ਨਾਗਰਿਕ ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਚਿੰਤਾ ਵਿਚ ਸਿਹਤ ਵਿਭਾਗ

Related Post