ਅਮਰੀਕਾ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇ

By  Shanker Badra April 16th 2018 04:39 PM

ਅਮਰੀਕਾ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇ:ਅਮਰੀਕਾ ਦੇ ਇੰਡੀਆਨਾ 'ਚ ਸਥਿਤ ਇੱਕ ਗੁਰਦੁਆਰਾ ਸਾਹਿਬ 'ਚ ਅਹੁਦੇਦਾਰੀਆਂ ਨੂੰ ਲੈ ਕੇ ਕੁੱਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ।ਅਮਰੀਕਾ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇਇਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ।ਇੰਡੀਆਨਾ ਪੋਲਿਸ ਦੇ ਦੱਖਣ 'ਚ ਇਕ ਗੁਰਦੁਆਰਾ ਸਾਹਿਬ 'ਚ ਲਗਭਗ 150 ਲੋਕਾਂ ਵਿਚਕਾਰ ਝਗੜਾ ਹੋ ਗਿਆ।ਪੁਲਿਸ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ 'ਚ ਬਦਲਾਅ ਦੇ ਕਾਰਨ ਝਗੜਾ ਸ਼ੁਰੂ ਹੋਇਆ।ਗੁਰਦੁਆਰੇ ਦੇ ਪ੍ਰਬੰਧਨ 'ਚ ਹਰ ਦੋ ਸਾਲਾਂ ਬਾਅਦ ਬਦਲਾਅ ਹੁੰਦਾ ਹੈ।ਅਮਰੀਕਾ 'ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇਝਗੜੇ ਵਿੱਚ 4 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ।ਪੁਲਿਸ ਵੀਡੀਓ ਫੁਟੇਜ਼ ਦੀ ਵੀ ਜਾਂਚ ਕਰ ਰਹੀ ਹੈ ਅਤੇ ਝੜਪ ਵਿਚ ਸ਼ਾਮਲ ਲੋਕਾਂ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ। -PTCNews

Related Post