ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ

By  Jashan A May 18th 2019 09:07 PM

ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ,ਥਾਈਲੈਂਡ ‘ਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ 15 ਸਾਲਾਂ ਮਾਂ ਨੇ ਆਪਣੇ ਨਵਜਾਤ ਬੱਚੇ ਨੂੰ ਦਫਨਾ ਦਿੱਤਾ। ਪਰ ਇਸ ਬੱਚੇ ਦੀ ਜਾਨ ਬਚ ਗਈ। ਇਸ ਬੱਚੇ ਦੀ ਜਾਨ ਬਚਾਉਣ ਵਾਲਾ ਕੋਈ ਇਨਸਾਨ ਨਹੀਂ ਸਗੋਂ ਇੱਕ ਅਪਾਹਜ ਕੁੱਤਾ ਹੈ। [caption id="attachment_296807" align="aligncenter" width="300"]baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ[/caption] ਇਸ ਬੱਚੇ ਨੂੰ ਉਸਦੀ 15 ਸਾਲਾਂ ਮਾਂ ਦਫਨਾ ਕੇ ਚਲੀ ਗਈ ਸੀ, ਜਿਸ ਤੋਂ ਬਾਅਦ ਪਿੰਗ ਪੋਂਗ ਨਾਮ ਦੇ ਇਸ ਕੁੱਤੇ ਨੇ ਸੁੰਘਦੇ ਹੋਏ ਇੱਕ ਥਾਂ ‘ਤੇ ਪਹੁੰਚਿਆ ਤੇ ਉੱਥੇ ਉਸਨੇ ਖੁਦਾਈ ਸ਼ੁਰੂ ਕਰ ਦਿੱਤੀ। ਹੋਰ ਪੜ੍ਹੋ: ਪਾਕਿਸਤਾਨ ‘ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੀ ਹੁਣੇ ਹੁਣੇ ਆਈ ਤਾਜ਼ਾ ਖ਼ਬਰ [caption id="attachment_296808" align="aligncenter" width="300"]baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ[/caption] ਖੁਦਾਈ ਕਰਦੇ ਹੋਏ ਬੱਚੇ ਦੀਆਂ ਲੱਤਾਂ ਨਜ਼ਰ ਆਈਆਂ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਵੀ ਖੁਦਾਈ ਕੀਤੀ ਤੇ ਬੱਚੇ ਨੂੰ ਬਾਹਰ ਕੱਢਿਆ।ਰਾਹਤ ਵਾਲੀ ਗੱਲ ਇਹ ਹੈ ਕਿ ਬੱਚੇ ਨੂੰ ਕੋਈ ਗੰਭੀਰ ਚੋਟ ਨਹੀਂ ਲੱਗੀ ਸੀ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। [caption id="attachment_296806" align="aligncenter" width="300"]baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ[/caption] ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕਰ ਉਸਦੀ ਮਾਂ ਨੂੰ ਹਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। -PTC News

Related Post