ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ PTC ਦੇ ਲੋਗੋ ਹੇਠ ਵਾਇਰਲ ਕੀਤੀ ਇਹ ਖ਼ਬਰ ਹੈ Fake

By  Baljit Singh June 12th 2021 04:34 PM -- Updated: June 12th 2021 05:12 PM

ਚੰਡੀਗੜ੍ਹ: ਅਕਸਰ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਖਬਰਾਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਉਨ੍ਹਾਂ ਖਬਰਾਂ ਦਾ ਸੱਚ ਨਾਲ ਕੋਈ ਵਾਸਤਾ ਨਹੀਂ ਹੁੰਦਾ ਤੇ ਕਈ ਵਾਰ ਕਿਸੇ ਵੱਡੇ ਅਦਾਰੇ ਦੇ ਨਾਂ ਹੇਠ ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀਆਂ ਜਾਂਦੀਆਂ ਹਨ। ਅਜਿਹੀ ਹੀ ਇਕ ਖਬਰ ਅੱਜ-ਕੱਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਅਕਾਲੀ-ਬਸਪਾ ਗਠਜੋੜ ‘ਤੇ ਮਾਇਆਵਤੀ ਨੇ ਲੋਕਾਂ ਨੂੰ ਦਿੱਤੀ ਵਧਾਈ

ਪੀਟੀਸੀ ਦੇ ਲੋਗੋ ਹੇਠ ਵਾਇਰਲ ਕੀਤੀ ਇਸ ਖਬਰ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਵਿਚ ਝੋਨੇ ਦੀ ਲਵਾਈ ਦੀ ਕੀਮਤ 5500 ਰੁਪਏ ਹੋਵੇਗੀ। ਤਾਪਮਾਨ ਵਿਚ ਵਾਧੇ ਤੇ ਕੋਵਿਡ ਹੋਣ ਕਾਰਨ ਝੋਨੇ ਦੀ ਲਵਾਈ ਵਿਚ ਵਾਧਾ ਹੋਇਆ ਹੈ। ਜੇ ਕਿਸੇ ਕਿਸਾਨ ਜਾਂ ਜਿਮੀਦਾਰ ਨੇ ਘੱਟ ਰੇਟ ਉੱਤੇ ਝੋਨਾ ਲਾਇਆ ਜਾਂ ਲਗਵਾਇਆ ਤਾਂ ਉਸ ਨੂੰ ਸਜ਼ਾ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਅਜਿਹੀ ਕੋਈ ਵੀ ਖਬਰ ਪੀਟੀਸੀ ਵਲੋਂ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। ਪੀਟੀਸੀ ਨਿਊਜ਼ ਅਜਿਹੀ ਕਿਸੇ ਵੀ ਖਬਰ ਦੀ ਪੁਸ਼ਟੀ ਨਹੀਂ ਕਰਦਾ। ਇਹ ਖਬਰ ਫੇਕ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੰਜਾਬ ਵਿਚ ਝੋਨੇ ਦੀ ਫਸਲ ਦੀ ਲਵਾਈ ਜਾਰੀ ਹੈ।

-PTC News

Related Post