ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ

By  Shanker Badra October 17th 2018 04:55 PM

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ:ਜਿੱਥੇ ਪਿੰਡਾਂ ਵਿੱਚ ਕਦੇ ਖੂਹਾਂ ਤੋਂ ਪਾਣੀ ਭਰਿਆ ਜਾਂਦਾ ਸੀ, ਉੱਥੇ ਪਹਿਲਾਂ ਘਰਾਂ ਵਿੱਚ ਹੱਥੀ ਗੇੜਨ ਵਾਲੇ ਨਲਕੇ ਲੱਗੇ ਤੇ ਫਿਰ ਨਲਕਿਆਂ ਉੱਤੇ ਬਿਜਲੀ ਦੀ ਮੋਟਰ ਲੱਗੀ।ਹੁਣ ਬਹੁਤੇ ਘਰਾਂ ਵਿੱਚ ਸਬਮਰਸੀਬਲ ਪੰਪ ਲੱਗ ਚੁੱਕੇ ਹਨ ਜਾਂ ਸਰਕਾਰੀ ਟੈਂਕੀ ਦਾ ਪਾਣੀ ਘਰ-ਘਰ ਪੁੱਜਦਾ ਹੈ। ਜਿਸ ਨੂੰ ਅਸੀਂ ਮੋਟਰ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਵਿੱਚ ਜਮ੍ਹਾ ਕਰ ਲੈਂਦੇ ਹਾਂ।ਉਸ ਪਾਣੀ ਨੂੰ ਅਸੀਂ ਸਾਰੇ ਦਿਨ ਵਿੱਚ ਲੋੜੀਂਦੇ ਕੰਮਾਂ ਲਈ ਵਰਤਦੇ ਹਾਂ ਪਰ ਟੈਂਕੀ ਵਿੱਚ ਜਮ੍ਹਾ ਪਾਣੀ ਵੀ ਗੰਦਾ ਹੋ ਸਕਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿਵੇਂ ਟੈਂਕੀ ਵਿੱਚ ਜਮ੍ਹਾ ਪਾਣੀ ਗੰਦਾ ਹੋ ਜਾਂਦਾ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਂਦਰ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਵਿੱਚ ਨਹਾ ਰਹੇ ਹਨ।ਜਿਸ ਨਾਲ ਸਾਰਾ ਪਾਣੀ ਗੰਦਾ ਹੋ ਗਿਆ ਹੈ ਪਰ ਅਸੀਂ ਇਹ ਸਮਝ ਰਹੇ ਹਾਂ ਕਿ ਪਾਣੀ ਸਾਫ਼ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ। https://www.facebook.com/pindawalemundelive/videos/1374516569345694/ -PTCNews

Related Post