ਬਗਦਾਦ 'ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ

By  Shanker Badra January 21st 2020 10:57 AM

ਬਗਦਾਦ 'ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ:ਇਰਾਕ : ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਸਫਾਤਰਖਾਨੇ ਦੇ ਬਾਹਰ ਤਿੰਨ ਰਾਕੇਟ ਦਾਗਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਇਹ ਹਮਲਾ ਕਿਸ ਨੇ ਕੀਤਾ ਹੈ , ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ।

Three rockets hit near US embassy in Baghdad ਬਗਦਾਦ 'ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ

ਬਗਦਾਦ ਦੇ ਅਤਿ ਸੁਰੱਖਿਅਤ ਗ੍ਰੀਨ ਜ਼ੋਨ 'ਚ ਅਮਰੀਕੀ ਸਫਾਰਤਖਾਨੇ ਦੇ ਕੋਲ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਦੇ ਅਨੁਸਾਰ ਸੋਮਵਾਰ ਰਾਤ 12 ਵਜੇ ਗ੍ਰੀਨ ਜ਼ੋਨ 'ਚ ਅਮਰੀਕੀ ਸਫਾਰਤਖਾਨੇ ਦੇ ਨੇੜੇ ਤਿੰਨ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ।

Three rockets hit near US embassy in Baghdad ਬਗਦਾਦ 'ਚ ਅਮਰੀਕੀ ਦੂਤਾਵਾਸ ਨੇੜੇ ਇੱਕ ਵਾਰ ਫਿਰ ਦਾਗੇ ਗਏ ਤਿੰਨ ਰਾਕੇਟ

ਸੂਤਰਾਂ ਅਨੁਸਾਰ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਕੇਟ ਦਾਗਣ ਦੇ ਤੁਰੰਤ ਬਾਅਦ ਪੂਰੇ ਖੇਤਰ 'ਚ ਰਾਕੇਟ ਨਾਲ ਹਮਲਾ ਹੋਣ ਦਾ ਅਲਾਰਮ ਵੱਜਣ ਲੱਗ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ 'ਚ ਕਤਯੂਸ਼ਾ ਰਾਕੇਟ ਦਾਗੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਰਾਕੇਟ ਬਗਦਾਦ ਦੇ ਬਾਹਰ ਜ਼ਫਰਨਿਆਹ ਜ਼ਿਲ੍ਹੇ ਤੋਂ ਲਾਂਚ ਕੀਤੇ ਗਏ ਸਨ।

-PTCNews

Related Post