ਨੋਟਬੰਦੀ ਦੇ 3 ਸਾਲ ਹੋਏ ਪੂਰੇ, ਅੱਜ ਦੇ ਦਿਨ ਹੀ ਉੱਡੀ ਸੀ ਭਾਰਤੀਆਂ ਦੀ ਨੀਂਦ !

By  Jashan A November 8th 2019 12:01 PM -- Updated: November 8th 2019 12:20 PM

ਨੋਟਬੰਦੀ ਦੇ 3 ਸਾਲ ਹੋਏ ਪੂਰੇ, ਅੱਜ ਦੇ ਦਿਨ ਹੀ ਉੱਡੀ ਸੀ ਭਾਰਤੀਆਂ ਦੀ ਨੀਂਦ !,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 3 ਸਾਲ ਪਹਿਲਾਂ ਯਾਨੀ ਕਿ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅਚਾਨਕ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਮਗਰੋਂ ਦੇਸ਼ ਭਰ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸੀ। ਭਾਵੇਂ ਹੀ ਨੋਟਬੰਦੀ ਨੂੰ ਅੱਜ 3 ਸਾਲ ਹੋ ਗਏ ਹਨ ਪਰ ਇਸ ਦੀ ਚਰਚਾ ਅੱਜ ਵੀ ਹੁੰਦੀ ਹੈ, ਕਿਉਂਕਿ ਇਸ ਨਾਲ ਹਰ ਭਾਰਤੀ ਦਾ ਸਾਹਮਣਾ ਨੋਟਬੰਦੀ ਨਾਲ ਹੋਇਆ। Three Years Demonetisation ਤੁਹਾਨੂੰ ਦੱਸ ਦਈਏ ਕਿ ਨੋਟਬੰਦੀ ਕਾਰਨ ਆਮ ਨਾਗਰਿਕ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ। ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਵਿਆਹ ਵਾਲੇ ਘਰਾਂ 'ਚ ਜ਼ਿਆਦਾ ਮਾਹੌਲ ਖਰਾਬ ਹੋ ਗਿਆ, ਕਿਉਂਕਿ 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਨ ਪਰਿਵਾਰਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ। ਹੋਰ ਪੜ੍ਹੋ: ਪ੍ਰਮੋਦ ਕੁਮਾਰ ਮਿਸ਼ਰਾ PM ਮੋਦੀ ਦੇ ਨਵੇਂ ਪ੍ਰਧਾਨ ਸਕੱਤਰ ਨਿਯੁਕਤ Three Years Demonetisation ਉਧਰ ਨੋਟਬੰਦੀ ਦਾ ਅਸਰ ਉਦਯੋਗਾਂ 'ਤੇ ਵੀ ਪਿਆ ਜੋ ਜ਼ਿਆਦਾਤਰ ਕੈਸ਼ ਦੌਰਨ ਲੈਣ-ਦੇਣ ਕਰਦੇ ਸਨ। ਇਸ ਵਿਚ ਜ਼ਿਆਦਾਤਰ ਛੋਟੇ ਉਦਯੋਗ ਸ਼ਾਮਲ ਹਨ। ਨੋਟਬੰਦੀ ਦੌਰਾਨ, ਇਨ੍ਹਾਂ ਉਦਯੋਗਾਂ ਲਈ ਕੈਸ਼ ਦੀ ਘਾਟ ਸੀ। ਨੋਟਬੰਦੀ ਲਿਆਉਣ ਵਿਚ ਮੋਦੀ ਸਰਕਾਰ ਨੇ ਕਈ ਕਾਰਨ ਦੱਸੇ।ਇਸ 'ਚ ਕਾਲੇ ਧਨ ਦਾ ਖਾਤਮਾ ਕਰਨਾ, ਅੱਤਵਾਦ ਅਤੇ ਨਕਸਲ ਗਤੀਵਿਧੀਆਂ 'ਤੇ ਲਗਾਮ ਲਾਉਣ ਸਮੇਤ ਕਈ ਵਜ੍ਹਾ ਗਿਣਾਈਆਂ ਗਈਆਂ ਸਨ।ਆਰਬੀਆਈ ਦੇ ਅੰਕੜੇ ਕਹਿੰਦੇ ਹਨ ਕਿ ਨੋਟਬੰਦੀ ਦੌਰਾਨ ਬੰਦ ਹੋਏ 500 ਅਤੇ 1000 ਦੇ ਪੁਰਾਣੇ ਨੋਟਾਂ ਵਿਚੋਂ 99.30 ਫੀਸਦ ਬੈਂਕ ਨੂੰ ਵਾਪਸ ਕਰ ਦਿੱਤੇ ਗਏ ਸਨ। Three Years Demonetisation ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਪਹਿਲੀ ਤਿਮਾਹੀ 'ਚ,ਜੀਡੀਪੀ ਵਿਕਾਸ ਦਰ ਘਟ ਕੇ 6.1 ਪ੍ਰਤੀਸ਼ਤ ਹੋ ਗਈ ਸੀ। ਜਦੋਂ ਕਿ 2015 ਵਿਚ 7.9 ਪ੍ਰਤੀਸ਼ਤ ਸੀ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜੀਡੀਪੀ ਵਿਕਾਸ ਦਰ ਘਟ ਕੇ 5 ਪ੍ਰਤੀਸ਼ਤ ਹੋ ਗਈ ਹੈ, ਜੋ ਕਿ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਘੱਟ ਤਿਮਾਹੀ ਅੰਕੜਾ ਹੈ। -PTC News

Related Post