ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂ ਲਾਈਨਾਂ , ਲੋਕ ਹੋਏ ਪ੍ਰੇਸ਼ਾਨ

By  Shanker Badra December 15th 2019 06:04 PM

ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂ ਲਾਈਨਾਂ , ਲੋਕ ਹੋਏ ਪ੍ਰੇਸ਼ਾਨ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸਹੂਲਤ ਲਈ ਟੋਲ ਪਲਾਜ਼ਾ ਅਤੇ ਇਲੈੱਕਟ੍ਰਾਨਿਕ ਟੋਲ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਫਾਸਟ ਟੈਗ ਪ੍ਰਣਾਲੀ ਅੱਜ ਤੋਂ ਸਮੁੱਚੇ ਦੇਸ਼ ਦੇ ਟੋਲ ਪਲਾਜ਼ਿਆਂ 'ਤੇ ਜ਼ਰੂਰੀ ਹੋ ਗਈ ਹੈ। ਇਸ ਦੇ ਲਈ ਅੱਜ ਪਹਿਲੇ ਦਿਨ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਨਾ ਲੱਗੀਆਂ ਹੋਈਆਂ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

today toll plazas FastTag required for vehicles , long lines , People upset ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂਲਾਈਨਾਂ , ਲੋਕ ਹੋਏ ਪ੍ਰੇਸ਼ਾਨ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੋਂ ਸਾਰੇ ਨੈਸ਼ਨਲ ਹਾਈਵੇਅਜ਼ 'ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ। ਜੇਕਰ ਤੁਸੀਂ 1 ਦਸੰਬਰ ਤੱਕ ਫਾਸਟ ਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ ਪਰ ਲੋਕਾਂ ਵੱਲੋਂ ਆਪਣੀਆਂ ਗੱਡੀਆਂ 'ਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਫਾਸਟ ਟੈਗ ਨਹੀਂ ਲਾਇਆ ਗਿਆ।

today toll plazas FastTag required for vehicles , long lines , People upset ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂਲਾਈਨਾਂ , ਲੋਕ ਹੋਏ ਪ੍ਰੇਸ਼ਾਨ

ਇਸ ਕਾਰਨ ਟੋਲ ਪਲਾਜ਼ਾ 'ਤੇ ਨਕਦ ਭੁਗਤਾਨ ਦੀ ਸਿਰਫ਼ ਇੱਕ ਹੀ ਲਾਈਨ ਲਾਈ ਗਈ ਹੈ। ਨਕਦ ਭੁਗਤਾਨ ਦੀ ਸਿਰਫ਼ ਇੱਕ ਲਾਈਨ ਹੋਣ ਕਰਕੇ ਟੋਲ ਪਲਾਜ਼ਾ 'ਤੇ ਦੂਰ-ਦੂਰ ਤੱਕ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਜਿਨ੍ਹਾਂ ਗੱਡੀਆਂ ਦੇ ਫਾਸਟੈਗ ਨਹੀਂ ਲਾਏ ਗਏ, ਉਨ੍ਹਾਂ ਤੋਂ ਡਬਲ ਫੀਸ ਦੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਇਸ ਡਬਲ ਵਸੂਲੀ ਨੂੰ ਲੁੱਟ ਵੀ ਕਰਾਰ ਦਿੱਤਾ ਗਿਆ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਵੀ ਅੱਜ ਪਹਿਲੇ ਦਿਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਹਨ।

today toll plazas FastTag required for vehicles , long lines , People upset ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂਲਾਈਨਾਂ , ਲੋਕ ਹੋਏ ਪ੍ਰੇਸ਼ਾਨ

ਓਧਰ ਕੇਂਦਰ ਸਰਕਾਰ ਨੇ 100% ਗੱਡੀਆਂ 'ਤੇ ਫਾਸਟ ਟੈਗ ਨਾ ਲੱਗਣ ਕਾਰਨ ਵਾਹਨ ਚਾਲਕਾਂ ਤੇ ਟੋਲ ਪਲਾਜ਼ਾ ਦੇ ਮਾਲਕਾਂ ਨੂੰ 30 ਹੋਰ ਦਿਨਾਂ ਦੀ ਮਹੋਲਤ ਦਿੱਤੀ ਹੈ। ਬਿਨ੍ਹਾਂ ਫਾਸਟ ਟੈਗ ਵਾਲੀਆਂ ਗੱਡੀਆਂ ਨੂੰ ਇੱਕ ਮਹੀਨੇ ਲਈ ਜੁਰਮਾਨੇ 'ਚ ਰਾਹਤ ਦਿੱਤੀ ਗਈ ਹੈ। ਕੇਂਦਰੀ ਸੜਕ ਆਵਾਜਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਿਰਫ਼ 25% ਕਤਾਰਾਂ 'ਤੇ ਹੀ ਨਕਦ ਟੋਲ ਕੱਟਿਆ ਜਾਵੇਗਾ ਜਦਕਿ 75% ਕਤਾਰਾਂ 'ਤੇ ਫਾਸਟ ਟੈਗ ਲਾਗੂ ਹੋਵੇਗਾ।

today toll plazas FastTag required for vehicles , long lines , People upset ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂਲਾਈਨਾਂ , ਲੋਕ ਹੋਏ ਪ੍ਰੇਸ਼ਾਨ

ਫਾਸਟਟੈਗ ਕੀ ਹੈ ? ਦੱਸ ਦੇਈਏ ਕਿ ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ,ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਾਇਆ ਜਾਵੇਗਾ। ਜਦੋਂ ਤੁਸੀਂ ਟੋਲ ਪਲਾਜ਼ਾ 'ਤੇ ਆਪਣੀ ਫਾਸਟ ਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟ ਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ ਅਤੇ ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ। ਫਾਸਟ ਟੈਗ ਇੱਕ ਡਿਜੀਟਲ ਟੈਗ ਹੈ, ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।

-PTCNews

Related Post