2020 ਦੇ ਨਿਕਿਤਾ ਤੋਮਰ ਕਤਲਕਾਂਡ 'ਚ ਆਇਆ ਫੈਸਲਾ

By  Jagroop Kaur March 24th 2021 06:34 PM -- Updated: March 24th 2021 06:37 PM

ਸਾਲ 2020 'ਚ ਹਰਿਆਣਾ ਦੇ ਬਲੱਭਗੜ੍ਹ ਦੇ ਮਸ਼ਹੂਰ ਨਿਕਿਤਾ ਤੋਮਰ ਕਤਲ ਕੇਸ ਵਿਚ ਮੁੱਖ ਦੋਸ਼ੀ ਤੌਸੀਫ ਅਤੇ ਰੇਹਾਨ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਤੀਸਰੇ ਦੋਸ਼ੀ ਅਜ਼ਰੂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਇਸ ਮਾਮਲੇ ਵਿਚ 26 ਮਾਰਚ ਨੂੰ ਸਜ਼ਾ ਸੁਣਾਏਗੀ। ਦੱਸ ਦੇਈਏ ਕਿ ਨਿਕਿਤਾ ਤੋਮਰ ਦਾ 26 ਅਕਤੂਬਰ 2020 ਨੂੰ ਹਰਿਆਣਾ ਦੇ ਬੱਲਭਗੜ੍ਹ ਵਿਚ ਕਾਲਜ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ |

READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਜ਼ਿਕਰਯੋਗ ਹੈ ਕਿ ਬੀਕੋਮ ਆਨਰਸ ਦੀ ਵਿਦਿਆਰਥਣ ਨਿਕਿਤਾ ਦਾ 26 ਅਕਤੂਬਰ 2020 ਨੂੰ ਅਗਰਵਾਲ ਕਾਲਜ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਸਾਜਿਸ਼ ਦਾ ਦੋਸ਼ ਸੋਹਨਾ ਵਾਸੀ ਤੌਸੀਫ, ਨੂੰਹ ਵਾਸੀ ਰੇਹਾਨ ਅਤੇ ਅਜਰੂ ’ਤੇ ਲੱਗਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

Also Read | Delhi government names four ‘superspreader’ areas

ਨਿਕਿਤਾ ਤੋਮਰ ਦੇ ਪਿਤਾ ਮੂਲਚੰਦ ਤੋਮਰ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਸਾਨੂੰ ਕਾਨੂੰਨ ਬਾਰੇ ਜ਼ਿਆਦਾ ਨਹੀਂ ਪਤਾ ਹੈ ਪਰ ਸਾਨੂੰ ਨਿਆਪਾਲਿਕਾ ’ਤੇ ਭਰੋਸਾ ਹੈ। ਜੇਕਰ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਵੇਗੀ ਤਾਂ ਮੈਂ ਭਰੋਸਾ ਕਰਾਂਗਾ ਕਿ ਸਾਰਿਆਂ ਦੀ ਮਿਹਨਤ ਸਫ਼ਲ ਹੋਈ ਹੈ।

ਮਾਮਲੇ 'ਤੇ ਬੋਲਦਿਆਂ ਮ੍ਰਿਤਕ ਕੁੜੀ ਦੇ ਪਿਤਾ ਮੂਲਚੰਦ ਨੇ ਦੋਸ਼ ਲਾਇਆ ਸੀ ਕਿ ਦੋਸ਼ੀ ਉਨ੍ਹਾਂ ਦੀ ਧੀ ਦਾ ਧਰਮ ਤਬਦੀਲ ਕਰਵਾ ਕੇ ਵਿਆਹ ਕਰਨਾ ਚਾਹੁੰਦੇ ਸਨ ਪਰ ਉਹ ਨਹੀਂ ਮੰਨੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ।

Click here to follow PTC News on Twitter.

Related Post