ਦਰਦਨਾਕ ਹਾਦਸੇ 'ਚ 13 ਸਕੂਲੀ ਬੱਚਿਆਂ ਦੀ ਹੋਈ ਮੌਤ, ਕਈ ਜ਼ਖਮੀ

By  Joshi April 26th 2018 09:16 AM -- Updated: April 26th 2018 09:18 AM

ਦਰਦਨਾਕ ਹਾਦਸੇ 'ਚ 13 ਸਕੂਲੀ ਬੱਚਿਆਂ ਦੀ ਹੋਈ ਮੌਤ, ਕਈ ਜ਼ਖਮੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲੇ ਵਿਚ ਇਕ ਮਨੁੱਖ ਰਹਿਤ ਫਾਟਕ 'ਤੇ ਸਕੂਲ ਦੀ ਵੈਨ ਇਕ ਰੇਲਗੱਡੀ ਨਾਲ ਟਕਰਾਉਣ ਨਾਲ ਤੋਂ ਬਾਅਦ 13 ਸਕੂਲੀ ਬੱਚੇ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਯਨਾਥ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਜ਼ਖ਼ਮੀ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਡਾਕਟਰੀ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਲਈ ਦੋ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ। ਹੋਰ ਵੇਰਵਿਆਂ ਦੀ ਉਡੀਕ 'ਚ —PTC News

Related Post