ਇਸ ਤਾਰੀਖ ਨੂੰ ਨਹੀਂ ਚੱਲਣਗੀਆਂ ਰੇਲਾਂ, ਵੱਡੇ ਰੇਲ ਰੋਕੂ ਅੰਦੋਲਨ ਦੀ ਤਿਆਰੀ

By  Joshi October 17th 2018 01:24 PM

ਇਸ ਤਾਰੀਖ ਨੂੰ ਨਹੀਂ ਚੱਲਣਗੀਆਂ ਰੇਲਾਂ, ਵੱਡੇ ਰੇਲ ਰੋਕੂ ਅੰਦੋਲਨ ਦੀ ਤਿਆਰੀ,ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ , ਜਿਸ ਦੌਰਾਨ ਪਰਾਲੀ ਸਾੜਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਵਿੱਚ ਅੱਜ ਵੀ ਪਰਾਲੀ ਸਾੜੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲੇ ਕਿਸਾਨਾਂ ਅੱਗੇ ਕੰਮ ਕਰਦੇ ਨਹੀਂ ਜਾਪ ਰਹੇ।

ਹੋਰ ਪੜ੍ਹੋ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਸਮੇਤ 5 ਲੱਖ ਰੁਪਏ ਜੁਰਮਾਨਾ

ਇਸ ਦੌਰਾਨ ਪੰਜਾਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 18 ਅਕਤੂਬਰ ਤੋਂ ਸੂਬੇ ਭਰ ਵਿੱਚ ਰੇਲ ਰੋਕੂ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਬੇਵਕੂਫ ਬਣਾ ਰਹੀ ਹੈ, ਨਾ ਤਾਂ ਸਰਕਾਰ ਉਹਨਾਂ ਨੂੰ ਨਾ ਤਾਂ ਪਰਾਲੀ ਨੂੰ ਅੱਗ ਲਗਾਉਣ ਦਿੰਦੀ ਹੈ, ਅਤੇ ਨਾ ਹੀ ਉਹਨਾਂ ਨੂੰ ਇਸ ਦਾ ਮੁਆਵਜ਼ਾ ਦੇ ਰਹੀ ਹੈ।

—PTC News

Related Post