ਰਾਜਪੁਰਾ: ਡਾ ਭੀਮ ਰਾਓ ਪਾਰਕ `ਚ ਜੀ.ਓ ਕੰਪਨੀ ਦਾ ਟਾਵਰ ਲਾਉਣ 'ਤੇ ਵੱਡੀ ਗਿਣਤੀ `ਚ ਲੋਕਾਂ ਨੇ ਕੀਤਾ ਵਿਰੋਧ

By  Jashan A March 27th 2019 06:49 PM

ਰਾਜਪੁਰਾ: ਡਾ ਭੀਮ ਰਾਓ ਪਾਰਕ `ਚ ਜੀ.ਓ ਕੰਪਨੀ ਦਾ ਟਾਵਰ ਲਾਉਣ 'ਤੇ ਵੱਡੀ ਗਿਣਤੀ `ਚ ਲੋਕਾਂ ਨੇ ਕੀਤਾ ਵਿਰੋਧ ਟਾਵਰ ਲਾਉਣ ਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਜਾਵੇਗਾ-ਕਲੋਨੀ ਵਾਸੀ ਕਲੋਨੀ ਵਾਸੀਆਂ ਨੇ ਨਗਰ ਕੋਂਸਲ ਦੇ ਖਿਲਾਫ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਰਾਜਪੁਰਾ: ਰਾਜਪੁਰਾ ਦੇ ਕਸਤੂਰਬਾ ਰੋਡ 'ਤੇ ਸੱਥਿਤ ਡਾ ਭੀਮ ਰਾਓ ਅੰਬੇਦਕਰ ਪਾਰਕ 'ਚ ਜੀ ਓ ਕੰਪਨੀ ਦਾ ਟਾਵਰ ਲਾਉਣ ਦੇ ਵਿਰੋਧ ਵਿਚ ਕਲੋਨੀ ਵਾਸੀਆਂ ਨੇ ਨਗਰ ਕੋਂਸਲ ਦੇ ਖਿਲਾਫ ਅਤੇ ਜੀ ਓ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੀ ਅੱਧੀ ਦਰਜਨ ਕਲੋਨੀ ਵਾਸੀ ਜਥੇਦਾਰ ਮਹਿੰਦਰ ਸਿੰਘ, ਕ੍ਰਿਪਾਲ ਸਿੰਘ, ਅਵਤਾਰ ਸਿੰਘ, ਬਲਜੀਤ ਕੋਰ, ਸ਼ਿਵ ਕੁਮਾਰ, ਰਵਿੰਦਰ ਸਿੰਘ, ਜਗਤਾਰ ਸਿੰਘ, ਹਰਭਜਨ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਨਗਰ ਕੌਂਸਲ ਦੀ ਮਿਲੀ ਭੁਗਤ ਨਾਲ ਪਾਰਕ ਵਿਚ ਜੀ ਓ ਕੰਪਨੀ ਦਾ ਟਾਵਰ ਲਾਇਆ ਜਾ ਰਿਹਾ ਹੈ। [caption id="attachment_275240" align="aligncenter" width="300"]rajpura ਰਾਜਪੁਰਾ: ਡਾ ਭੀਮ ਰਾਓ ਪਾਰਕ `ਚ ਜੀ.ਓ ਕੰਪਨੀ ਦਾ ਟਾਵਰ ਲਾਉਣ 'ਤੇ ਵੱਡੀ ਗਿਣਤੀ `ਚ ਲੋਕਾਂ ਨੇ ਕੀਤਾ ਵਿਰੋਧ[/caption] ਜਿਸ ਦਾ ਸਮੂਹ ਕਲੋਨੀ ਵਾਸੀਆਂ ਨੇ ਅੱਜ ਕਰੀਬ 5 ਦਰਜਨ ਤੋਂ ਵੱਧ ਅੋਰਤਾਂ, ਬਜੁਰਗਾਂ ਸਮੇਤ ਹੋਰਨਾਂ ਨੇ ਵਿਰੋਧ ਕੀਤਾ ਹੈ।ਉਨ੍ਹਾਂ ਕਿਹਾ ਪਾਰਕ ਵਿਚ ਕਿਸੇ ਵੀ ਕੀਮਤ ਤੇ ਟਾਵਰ ਨਹੀ ਲਗਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾਕਿ ਇਸ ਸਬੰਧੀ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਪਟਿਆਲਾ, ਐਸ ਡੀ ਐਮ ਰਾਜਪੁਰਾ ਨੂੰ ਮਿਲ ਕੇ ਇਸ ਟਾਵਰ ਨੂੰ ਨਾ ਲਗਾਉਣ ਲਈ ਬੇਨਤੀ ਕਰਨਗੇ। ਹੋਰ ਪੜ੍ਹੋ:ਆਸਟਰੇਲੀਆ ਦੇ ਸਾਬਕਾ ਸਪਿਨਰ ਬਰੂਸ ਯਾਰਡਲੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ ਉਨ੍ਹਾਂ ਕਿਹਾ ਕਿ ਜੇਕਰ ਟਾਵਰ ਲਾਇਆ ਗਿਆ ਤਾਂ ਇਸ ਤੋਂ ਬਾਅਦ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਦਾ ਵਿਰੋਧ ਕਰਕੇ ਬਾਈਕਾਟ ਕੀਤਾ ਜਾਵੇਗਾ।ਲੋਕਾਂ ਦੇ ਇਕੱਠ ਤੋਂ ਬਾਅਦ ਟਾਵਰ ਵਾਲੇ ਆਪਣਾ ਸਮਾਨ ਚੁੱਕ ਕੇ ਲੈ ਗਏ ਸਨ। ਇਸ ਮੋਕੇ ਦਰਸਨ ਕੋਰ, ਗੁਰਦੀਪ ਕੋਰ, ਕੁਲਦੀਪ ਕੋਰ, ਰਾਜਿੰਦਰ ਸਿੰਘ, ਸੋਨੂੰ ਸਿੰਘ ਸ਼ੰਟੀ ਸਿੰਘ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਲੋਨੀ ਵਾਸੀ ਹਾਜਰ ਸਨ। [caption id="attachment_275242" align="aligncenter" width="300"]rajpura ਰਾਜਪੁਰਾ: ਡਾ ਭੀਮ ਰਾਓ ਪਾਰਕ `ਚ ਜੀ.ਓ ਕੰਪਨੀ ਦਾ ਟਾਵਰ ਲਾਉਣ 'ਤੇ ਵੱਡੀ ਗਿਣਤੀ `ਚ ਲੋਕਾਂ ਨੇ ਕੀਤਾ ਵਿਰੋਧ[/caption] ਇਸ ਸਬੰਧੀ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾਕਿ ਕੰਪਨੀ ਵਾਲਿਆਂ ਨੇ ਟਾਵਰ ਲਾਉਣ ਦੀ ਮੰਜੂਰੀ ਲੈ ਲਈ ਹੈ ਅਤੇ ਆਪਣੀ ਫੀਸਾਂ ਵੀ ਭਰ ਦਿੱਤੀਆਂ ਹਨ।ਜਿਸ ਕਰਕੇ ਟਾਵਰ ਲਾਇਆ ਜਾਵੇਗਾ। -PTC News

Related Post