ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ 'ਚ ਹੁੰਦਾ ਹੈ ਇਲਾਜ

By  Shanker Badra February 15th 2021 05:23 PM

ਓਡੀਸ਼ਾ: ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ 'ਚ ਇੱਕ ਡਾਕਟਰ ਗਰੀਬਾਂ ਦਾ ਸਿਰਫ਼ ਇਕ ਰੁਪਏ ਵਿਚ ਇਲਾਜ ਕਰ ਰਿਹਾ ਹੈ। ਜਿਸ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ। ਵੀਰ ਸੁਰਿੰਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (VIMSAR) ਬੁਰਲਾ ਦੇ ਅਸਿਸਟੈਂਟ ਪ੍ਰੋਫੈਸਰ ਸ਼ੰਕਰ ਰਾਮਚੰਦਾਨੀ ਨੇ ਬੁਰਲਾ ਕਸਬੇ ਵਿਚ ਇਕ ਕਲੀਨਿਕ ਖੋਲ੍ਹਿਆ ਹੈ ,ਜਿਥੇ ਮਰੀਜ਼ਾਂ ਨੂੰ ਇਲਾਜ ਲਈ ਸਿਰਫ ਇਕ ਰੁਪਿਆ ਅਦਾ ਕਰਨਾ ਪੈਂਦਾ ਹੈ।

ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

Treatment for just 1 rupee, this doctor opened a clinic to treat the poor ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ 'ਚ ਹੁੰਦਾ ਹੈ ਇਲਾਜ

ਰਾਮਚੰਦਾਨੀ ਨੇ ਕਿਹਾ ਕਿ ਉਸਦੀ ਲੰਬੇ ਸਮੇਂ ਤੋਂਅਜਿਹਾ ਕਲੀਨਿਕ ਖੋਲ੍ਹਣ ਦੀ ਤਮੰਨਾ ਸੀ ,ਤਾਂ ਜੋਉਹ ਡਿਊਟੀ ਸਮੇਂ ਤੋਂ ਬਾਅਦ ਗਰੀਬਾਂ ਅਤੇ ਦੱਬੇ-ਕੁਚਲਿਆਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਏ ਪਰ ਸੀਨੀਅਰ ਰੈਜ਼ੀਡੈਂਟ ਦੀ ਨੌਕਰੀ ਕਰਦਿਆਂ ਉਹ ਪ੍ਰਾਈਵੇਟ ਕਲੀਨਿਕ ਖੋਲ੍ਹ ਨਹੀਂ ਸਕਦਾ ਸੀ। ਅਸਿਸਟੈਂਟ ਪ੍ਰੋਫੈਸਰ ਬਣਨ 'ਤੇ ਉਸ ਨੂੰ ਪ੍ਰਾਈਵੇਟ ਕਲੀਨਿਕ ਖੋਲ੍ਹਣ ਦੀ ਖੁੱਲ੍ਹ ਮਿਲ ਗਈ।

Treatment for just 1 rupee, this doctor opened a clinic to treat the poor ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ 'ਚ ਹੁੰਦਾ ਹੈ ਇਲਾਜ

ਰਾਮਚੰਦਾਨੀ ਨੇ ਦੱਸਿਆ ਮੈਂ ਨਹੀਂਚਾਹੁੰਦਾ ਕਿ ਗਰੀਬ ਇਹ ਮਹਿਸੂਸ ਕਰਨ ਕਿ ਉਹ ਬਿਨਾਂ ਪੈਸੇ ਦੇ ਇਲਾਜ਼ ਕਰਾ ਰਹੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ਉਹ ਮੁਫ਼ਤ ਇਲਾਜ ਨਹੀਂ ਕਰਵਾ ਰਹੇ। ਮੀਰਚੰਦਾਨੀ ਕਸਬੇ ਦੀ ਕੱਚਾ ਮਾਰਕਿਟ ਇਲਾਕੇ ਵਿਚ ਸਵੇਰੇ 7 ਤੋਂ 8 ਵਜੇ ਤੇ ਸ਼ਾਮ 6 ਤੋਂ 7 ਵਜੇ ਕਲੀਨਿਕ ਖੋਲ੍ਹਦਾ ਹੈ। ਉਸ ਦਾ ਕਹਿਣਾ ਹੈ ,ਮੈਂ ਜਨਤਾ ਦਾ ਡਾਕਟਰ ਹਾਂ, ਜਮਾਤਾਂ ਦਾ ਨਹੀਂ।

If the government legislates on MSP, amendments may be considered : Gurnam Singh Charuni ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ 'ਚ ਹੁੰਦਾ ਹੈ ਇਲਾਜ

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਉਨ੍ਹਾਂ ਕਿਹਾ ਇੰਸਟੀਚਿਊਟ ਵਿਚ ਸੈਂਕੜੇ ਮਰੀਜ਼ ਆਉਂਦੇ ਹਨ ਅਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਮੈਂ ਓ.ਪੀ.ਡੀ ਦੇ ਬਾਹਰ ਬਜ਼ੁਰਗਾਂ ਤੇ ਅਪਾਹਜਾਂ ਨੂੰ ਘੰਟਿਆਂ-ਬੱਧੀ ਖੜ੍ਹੇ ਦੇਖ ਕੇ ਪ੍ਰੇਸ਼ਾਨ ਹੁੰਦਾ ਸੀ। ਹੁਣ ਮੇਰੇ ਕਲੀਨਿਕ 'ਤੇ ਇਕ ਰੁਪਏ ਵਿਚ ਛੇਤੀ ਹੀ ਡਾਕਟਰੀ ਸਲਾਹ ਲੈ ਜਾਂਦੇ ਹਨ। ਇਸ ਕੰਮ ਵਿਚ ਰਾਮਚੰਦਾਨੀ ਦੀ ਡੈਂਟਲ ਸਰਜਨ ਪਤਨੀ ਸ਼ਿਖਾ ਵੀ ਉਸ ਦਾ ਹੱਥ ਵਟਾਉਂਦੀ ਹੈ।

Treatment for just 1 rupee, this doctor opened a clinic to treat the poor ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ 'ਚ ਹੁੰਦਾ ਹੈ ਇਲਾਜ

ਦੱਸ ਦੇਈਏ ਕਿ ਕਲੀਨਿਕ ਸ਼ੁੱਕਰਵਾਰ ਖੋਲ੍ਹਿਆ ਗਿਆ ਸੀ ਤੇ ਪਹਿਲੇ ਹੀ ਦਿਨ 33 ਮਰੀਜ਼ ਆ ਗਏ ਸਨ। ਰਾਮਚੰਦਾਨੀ 2019 ਵਿਚ ਵੀ ਚਰਚਾ ਵਿਚ ਆਇਆ ਸੀ, ਜਦੋਂ ਉਹ ਕੋਹੜ ਦੇ ਇਕ ਰੋਗੀ ਨੂੰ ਚੁੱਕ ਕੇ ਉਸ ਦੀ ਝੌਂਪੜੀ 'ਚ ਛੱਡ ਕੇ ਆਇਆ ਸੀ। ਰਾਮਚੰਦਾਨੀ ਨੇ ਕਿਹਾ ਮੇਰੇ ਮਰਹੂਮ ਪਿਤਾ ਬ੍ਰਹਮਾਨੰਦ ਰਾਮਚੰਦਾਨੀ ਨੇ ਮੈਨੂੰ ਲੋਕਾਂ ਦੀ ਸੇਵਾ ਲਈ ਨਰਸਿੰਗ ਹੋਮ ਕਾਇਮ ਕਰਨ ਲਈ ਕਿਹਾ ਸੀ।

-PTCNews

Related Post