ਅਮਰੀਕਾ 'ਚ ਵੱਡਾ ਸਾਈਬਰ ਹਮਲਾ: ਬਰਾਕ ਓਬਾਮਾ, ਬਿਲ ਗੇਟਸ ਸਮੇਤ ਕਈ ਦਿੱਗਜ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ

By  Shanker Badra July 16th 2020 12:34 PM

ਅਮਰੀਕਾ 'ਚ ਵੱਡਾ ਸਾਈਬਰ ਹਮਲਾ: ਬਰਾਕ ਓਬਾਮਾ, ਬਿਲ ਗੇਟਸ ਸਮੇਤ ਕਈ ਦਿੱਗਜ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ:ਵਾਸ਼ਿੰਗਟਨ : ਅਮਰੀਕਾ 'ਚ ਹੈਕਰਸ ਨੇ ਕਈ ਦਿੱਗਜ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਸ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਏਮੇਜ਼ਨ ਸੀਈਓ ਜੇਫ ਬੋਜੋਸ, ਵਾਰੇਨ ਬਫੇਟ, ਬਿਲ ਗੇਟਸ, ਐਲਨ ਮਸਕ, ਜੋ ਬਾਇਡੇਨ ਸਮੇਤ ਕਈ ਲੋਕ ਸ਼ਾਮਲ ਹਨ। ਟਵਿੱਟਰ  ਦੇ ਇਤਿਹਾਸ 'ਚ ਇਹ ਹੁਣ ਤਕ ਦੀ ਸੁਰੱਖਿਆ 'ਚ ਸਭ ਤੋਂ ਵੱਡੀ ਸੰਨ੍ਹ ਲੱਗੀ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਦੁਨੀਆ ਦੇ ਸਭ ਤੋਂ ਅਮੀਰ ਤੇ ਵੱਡੇ ਨਿਵੇਸ਼ਕ ਵਾਰੇਨ ਬਫੇ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰ ਜੋ ਬਿਡੇਨ ਦਾ ਟਵਿੱਟਰ ਹੈਂਡਲ ਵੀ ਹੈਕ ਕਰ ਲਿਆ ਗਿਆ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੀ ਇਸ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ।

ਅਮਰੀਕਾ 'ਚ ਵੱਡਾ ਸਾਈਬਰ ਹਮਲਾ : ਬਰਾਕ ਓਬਾਮਾ, ਬਿਲ ਗੇਟਸ ਸਮੇਤ ਕਈ ਦਿੱਗਜ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ

ਜਿਸ ਦੇ ਬਾਅਦ ਕਈ ਘੰਟਿਆਂ ਤੱਕ ਟਵਿੱਟਰ ਨੇ ਕੁਝ ਬਲੂ ਟਿਕ ਵਾਲੇ ਅਕਾਊਂਟਸ ਨੂੰ ਬੰਦ ਕਰ ਦਿੱਤਾ, ਮਤਲਬ ਉਹ ਟਵੀਟ ਨਹੀਂ ਕਰ ਪਾਏ। ਹੈਕ ਕੀਤੇ ਗਏ ਵੈਰੀਫਾਈਡ ਅਕਾਊਂਟ ਤੋਂ ਪੋਸਟ ਕਰਕੇ ਬਿਟਕੁਆਇਨ ਦੇ ਨਾਂਅ 'ਤੇ ਦਾਨ ਮੰਗਿਆ ਗਿਆ। ਦੁਨੀਆਂ ਦੀਆਂ ਦਿੱਗਜ਼ ਕੰਪਨੀਆਂ 'ਚ ਸ਼ਾਮਲ ਉਬਰ ਅਤੇ ਐਪਲ ਦੇ ਟਵਿਟਰ ਅਕਾਊਂਟ ਵੀ ਹੈਕਰਾਂ ਦੇ ਸ਼ਿਕਾਰ ਹੋਏ ਹਨ।

ਉਦਾਹਰਨ ਦੇ ਤੌਰ 'ਤੇ ਬਿਲ ਗੇਟਸ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ ਕਿ ਹਰ ਕੋਈ ਮੈਨੂੰ ਕਹਿ ਰਿਹਾ ਹੈ ਕਿ ਇਹ ਸਮਾਜ ਨੂੰ ਵਾਪਸ ਦੇਣ ਦਾ ਸਮਾਂ ਹੈ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਲੇ 30 ਮਿੰਟ ਵਿਚ ਜੋ ਭੁਗਤਾਨ ਮੈਨੂੰ ਭੇਜਿਆ ਜਾਵੇਗਾ ਮੈਂ ਉਸ ਦਾ ਦੁੱਗਣਾ ਵਾਪਸ ਕਰਾਂਗਾ। ਤੁਸੀਂ 1000 ਡਾਲਰ ਦਾ ਬਿਟਕੁਆਇਨ ਭੇਜੋ ਮੈਂ 2000 ਡਾਲਰ ਵਾਪਸ ਭੇਜਾਂਗਾ।

ਅਮਰੀਕਾ 'ਚ ਵੱਡਾ ਸਾਈਬਰ ਹਮਲਾ : ਬਰਾਕ ਓਬਾਮਾ, ਬਿਲ ਗੇਟਸ ਸਮੇਤ ਕਈ ਦਿੱਗਜ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ

ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਅੱਜ ਟਵਿੱਟਰ ਵਿਚ ਬਹੁਤ ਹੀ ਮੁਸ਼ਕਲ ਭਰਿਆ ਦਿਨ ਸੀ। ਉਨ੍ਹਾਂ ਕਿਹਾ ਕਿ ਜੋ ਹੈਕਿੰਗ ਹੋਈ ਉਸ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਕਾਫੀ ਅਕਾਊਂਟਸ ਨੂੰ ਬੰਦ ਕਰਨਾ ਪਿਆ। ਭਾਵੇਂਕਿ ਹੁਣ ਅਕਾਊਂਟਸ ਫਿਰ ਸ਼ੁਰੂ ਕੀਤੇ ਜਾ ਚੁੱਕੇ ਹਨ। ਇਹ ਹੈਕਿੰਗ ਕਿਵੇਂ ਹੋਈ ਅਤੇ ਇਸ ਦੇ ਪਿੱਛੇ ਕੌਣ ਸੀ ਇਸ ਪੜਤਾਲ ਜਾਰੀ ਹੈ।

-PTCNews

Related Post