ਜੇਕਰ ਤੁਹਾਡਾ ਵੀ ਹੈ ਟਵਿੱਟਰ 'ਤੇ ਅਕਾਊਂਟ ਤਾਂ ਤੁਰੰਤ ਬਦਲੋ ਪਾਸਵਰਡ! 

By  Joshi May 4th 2018 11:36 AM

ਜੇਕਰ ਤੁਹਾਡਾ ਵੀ ਹੈ ਟਵਿੱਟਰ 'ਤੇ ਅਕਾਊਂਟ ਤਾਂ ਤੁਰੰਤ ਬਦਲੋ ਪਾਸਵਰਡ!

ਅਹਿਤਿਆਤ ਦੇ ਤੌਰ 'ਤੇ ਟਵਿੱਟਰ ਆਪਣੇ 336 ਮਿਲੀਅਨ ਉਪਯੋਗਕਰਤਾਵਾਂ ਨੂੰ ਆਪਣਾ ਪਾਸਵਰਡ ਬਦਲਣ ਲਈ ਕਹਿ ਰਿਹਾ ਹੈ।

ਦਰਅਸਲ, ਕੰਪਨੀ ਨੇ ਕਿਹਾ ਕਿ ਅੱਜ ਵੀਰਵਾਰ ਨੂੰ ਇਸ ਨੇ ਹਾਲ ਹੀ ਵਿਚ ਇਕ ਬੱਗ ਦੀ ਖੋਜ ਕੀਤੀ ਹੈ, ਜਿਸ ਕਾਰਨ ਅੰਦਰੂਨੀ ਲੌਗ ਵਿਚ ਗੁਪਤ ਰੱਖੇ ਗਏ ਪਾਸਵਰਡਾਂ ਨੂੰ ਏਨਕ੍ਰਿਪਟ ਨਹੀਂ ਕੀਤਾ ਗਿਆ।  ਕੰਪਨੀ ਨੇ ਕਿਹਾ ਕਿ ਪਾਸਰਵਰਡ ਅਸੁਰੱਖਿਅਤ ਹਨ ਅਤੇ ਉਹਨਾਂ ਨੂੰ ਫੌਰਨ ਬਦਲਣ ਲਈ ਕਿਹਾ ਗਿਆ ਹੈ।

ਟਵਿੱਟਰ ਨੇ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਕੋਈ ਉਲੰਘਣਾ ਜਾਂ ਕਿਸੇ ਵੀ ਪਾਸਵਰਡ ਦੀ ਦੁਰਵਰਤੋਂ ਕੀਤੀ ਗਈ ਹੋਵੇ।

ਫਿਰ ਵੀ, ਅਫ਼ਸੋਸ ਦੀ ਬਜਾਏ ਸੁਰੱਖਿਆ ਬਿਹਤਰ ਹੈ।

ਸੈਨ ਜੋਸ ਸਟੇਟ ਯੂਨੀਵਰਸਿਟੀ ਵਿਚ ਇਕ ਸਾਈਬਰ ਸੁਰੱਖਿਆ ਮਾਹਰ ਨੇ ਕਿਹਾ ਕਿ ਟਵਿੱਟਰ ਨੇ ਹਾਲਾਤ ਨੂੰ ਸਮਝ ਕੇ ਆਪਣਾ ਫਰਜ਼ ਨਿਭਾਇਆ ਅਤੇ ਸਮੱਸਿਆ ਦਾ ਖ਼ੁਲਾਸਾ ਕੀਤਾ।

ਉਸਨੇ ਕਿਹਾ ਕਿ ਇਹ ਉਹ ਚੀਜ਼ ਹੈ ਜੋ ਵਾਪਰਨਾ ਜਾਰੀ ਰਹੇਗਾ, ਜਿਸ ਕਾਰਨ ਤੁਹਾਨੂੰ ਆਪਣੇ ਪਾਸਵਰਡ ਨੂੰ ਹਰ ੯੦ ਦਿਨ ਤਬਦੀਲ ਕਰਨਾ ਚਾਹੀਦਾ ਹੈ, ਇਹ ਯਕੀਨੀ ਬਣਾਓ ਕਿ ਤੁਹਾਡੇ ਪਾਸਵਰਡ ਲੰਬੇ ਅਤੇ ਗੁੰਝਲਦਾਰ ਹਨ ਅਤੇ ਤੁਹਾਡੇ ਖਾਤੇ ਦੀ ਗਤੀਵਿਧੀ 'ਤੇ ਨਜ਼ਰ ਰੱਖੋ।

—PTC News

Related Post