ਦੋ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ ਤੇ 25 ਤੋਂ 30 ਲੋਕ ਜ਼ਖਮੀ

By  Ravinder Singh May 9th 2022 11:15 AM -- Updated: May 9th 2022 03:17 PM

ਰੂਪਨਗਰ : ਪਾਲਮਪੁਰ ਤੋਂ ਦਿੱਲੀ ਜਾ ਰਹੀ ਹਰਿਆਣਾ ਰੋਡਵੇਜ ਦੀ ਬੱਸ ਦਾ ਰਾਧਾ ਸੁਆਮੀ ਸੰਗਤ ਦੀ ਬੱਸ ਨਾਲ ਕੁਰਾਲੀ ਦੇ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਤੇ 25 ਤੋਂ 30 ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪੁੱਜ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸਥਾਨਕ ਲੋਕਾਂ ਦੀ ਮਦਦ ਨਾਲ ਬੱਸਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

ਦੋ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ ਤੇ 25 ਤੋਂ 30 ਲੋਕ ਜ਼ਖਮੀਕੁਰਾਲੀ ਵਿਖੇ ਰੂਪਨਗਰ ਮਾਰਗ 'ਤੇ ਪੈਂਦੇ ਰੇਲਵੇ ਓਵਰ ਬ੍ਰਿਜ 'ਤੇ ਬੀਤੀ ਅੱਧੀ ਰਾਤ ਨੂੰ ਦੋ ਬੱਸਾਂ ਦੀ ਭੇਤਭਰੇ ਹਾਲਾਤ ਦੌਰਾਨ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਦੋ ਸਵਾਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ 25 ਦੇ ਕਰੀਬ ਹੋਰ ਸਵਾਰੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਸਥਾਨਕ ਸਿਟੀ ਪੁਲਿਸ ਦੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਬੱਸਾਂ ਕਬਜ਼ੇ 'ਚ ਲੈਂਦੇ ਹੋਏ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਡਰਾਈਵਰ ਤੇ ਕੰਡਕਟਰ ਪੁਲ ਤੋਂ ਹੇਠਾਂ ਡਿੱਗ ਗਏ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹਨ।

ਦੋ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ ਤੇ 25 ਤੋਂ 30 ਲੋਕ ਜ਼ਖਮੀਜਾਣਕਾਰੀ ਅਨੁਸਾਰ ਦੋਨੋਂ ਬੱਸਾ ਰੂਪਨਗਰ ਵਾਲੇ ਪਾਸਿਓਂ ਖਰੜ ਵੱਲ ਨੂੰ ਜਾ ਰਹੀਆਂ ਸਨ। ਇਸੇ ਦੌਰਾਨ ਇਕ ਬਸ ਦੇ ਡਰਾਇਵਰ ਵੱਲੋਂ ਦੂਜੀ ਬੱਸ ਨੂੰ ਓਵਰਟੇਕ ਕਰਨ ਦੌਰਾਨ ਇਹ ਸਾਰੀ ਘਟਨਾ ਵਾਪਰੀ। ਹਾਦਸੇ ਦੌਰਾਨ ਇੱਕ ਬੱਸ ਰੇਲਵੇ ਓਵਰ ਬ੍ਰਿਜ ਦੀ ਰੇਲਿੰਗ 'ਤੇ ਚੜਨ ਦੌਰਾਨ ਅੱਧ ਵਿਚਕਾਰ ਪੁਲ਼ 'ਤੇ ਲਟਕ ਗਈ। ਇਸੇ ਦੌਰਾਨ ਦੋ ਸਵਾਰੀਆਂ ਬੱਸ 'ਚੋਂ ਓਵਰਬਿ੍ਰਜ ਦੀ ਕਰੀਬ 30 ਫੁੱਟ ਉਚਾਈ ਤੋਂ ਥੱਲੇ ਜਾਂਦੀ ਸਰਵਿਸ ਰੋਡ 'ਤੇ ਡਿੱਗ ਪਈਆਂ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪੁਹੰਚੀ ਸਿਟੀ ਥਾਣਾ ਪੁਲਿਸ ਦੀ ਟੀਮ ਤੇ ਇਕੱਠੇ ਹੋਏ ਲੋਕਾਂ ਨੇ ਸਵਾਰੀਆਂ ਨੂੰ ਬੱਸ 'ਚੋਂ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਹਾਦਸੇ ਦੌਰਾਨ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਕਈ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਪਟਵਾਰੀਆਂ ਤੇ ਕਾਨੂੰਗੋਆਂ ਦੀ ਹੜਤਾਲ ਜਾਰੀ, ਲੋਕ ਹੋ ਰਹੇ ਨੇ ਖੱਜਲ-ਖੁਆਰ

Related Post