ਸਿੰਘੂ ਬਾਰਡਰ 'ਤੇ ਤਰਨਤਾਰਨ ਅਤੇ ਮਾਨਸਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਹੋਈ ਮੌਤ

By  Shanker Badra February 3rd 2021 04:52 PM

ਸਿੰਘੂ ਬਾਰਡਰ 'ਤੇ ਤਰਨਤਾਰਨ ਅਤੇ ਮਾਨਸਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਹੋਈ ਮੌਤ: ਮਾਨਸਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 70ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ।ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ। ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਮਾਨਸਾ ਦੇ ਪਿੰਡ ਟਿੱਬੀ ਹਰੀ ਸਿੰਘ ਦਾ ਕਿਸਾਨ ਬੂਟਾ ਸਿੰਘ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ 'ਚ ਡਟਿਆ ਹੋਇਆ ਸੀ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

Two Punjab farmers death due to illness in farmers Protest at Singhu border ਸਿੰਘੂ ਬਾਰਡਰ 'ਤੇ ਤਰਨਤਾਰਨ ਅਤੇ ਮਾਨਸਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਹੋਈ ਮੌਤ

ਦਰਅਸਲ 'ਚ ਕਿਸਾਨ ਬੂਟਾ ਸਿੰਘ 26 ਜਨਵਰੀ ਨੂੰ ਠੰਡ ਲੱਗਣ ਕਰਕੇ ਬੀਮਾਰ ਹੋ ਗਿਆ ਸੀ। ਜਦ ਉਹ ਠੀਕ ਨਾ ਹੋਇਆ ਤਾਂ ਪਿੰਡ ਦੇ ਕੁਝ ਸਾਥੀ ਉਸ ਨੂੰ ਪਿੰਡ ਲੈ ਆਏ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਉਸ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਇੱਕ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ।

Two Punjab farmers death due to illness in farmers Protest at Singhu border ਸਿੰਘੂ ਬਾਰਡਰ 'ਤੇ ਤਰਨਤਾਰਨ ਅਤੇ ਮਾਨਸਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਹੋਈ ਮੌਤ

ਮ੍ਰਿਤਕ ਕਿਸਾਨ ਆਪਣੇ ਪਿੱਛੇ ਇੱਕ ਮੁੰਡਾ ਤੇ ਇੱਕ ਕੁੜੀ ਛੱਡ ਹੈ ,ਜੋ ਵਿਆਹੇ ਹੋਏ ਹਨ। ਮ੍ਰਿਤਕ ਕਿਸਾਨ ਕੋਲ 4 ਏਕੜ ਜ਼ਮੀਨ ਹੈ ਤੇ ਉਸ ਸਿਰ 8 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਇਸ ਦੇ ਇਲਾਵਾ ਸਿੰਘੂ ਬਾਰਡਰ 'ਤੇ ਮਾਝੇ ਦੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ।

Two Punjab farmers death due to illness in farmers Protest at Singhu border ਸਿੰਘੂ ਬਾਰਡਰ 'ਤੇ ਤਰਨਤਾਰਨ ਅਤੇ ਮਾਨਸਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ

ਜਾਣਕਾਰੀ ਮੁਤਾਬਕ ਦਿੱਲੀ ਧਰਨੇ 'ਤੇ ਕਿਸਾਨ ਜੋਗਿੰਦਰ ਸਿੰਘ ਵਾਸੀ ਪਿੰਡ ਡੱਲ ਥਾਣਾ ਖਾਲੜਾ ਜ਼ਿਲ੍ਹਾਂ ਤਰਨਤਾਰਨ ਦੀ 28 ਜਨਵਰੀ ਨੂੰ ਦਿੱਲੀ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਕਾਰਨ ਚੜੀ ਗੈਸ ਨਾਲ ਬਿਮਾਰ ਹੋਣ ਦੇ ਚੱਲਦੇ ਬੀਤੀ ਰਾਤ ਮੌਤ ਹੋ ਗਈ ਹੈ। ਬੀਤੇ ਕੱਲ੍ਹ ਸਿਹਤ ਵਧੇਰੇ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ। ਪਰਿਵਾਰਕ ਮੈਂਬਰਾਂ ਮੁਤਾਬਿਕ ਉਨ੍ਹਾਂ ਦੀ  ਮ੍ਰਿਤਕ ਦੇਹ ਕੱਲ ਪਿੰਡ ਪੁੱਜਣ 'ਤੇ ਅੰਤਿਮ ਸਸਕਾਰ ਕੀਤਾ ਜਾਵੇਗਾ।

-PTCNews

Related Post