ਮੀਂਹ ਕਾਰਨ ਜਲੰਧਰ 'ਚ ਵਾਪਰੇ ਦੋ ਦਰਦਨਾਕ ਹਾਦਸੇ, ਵਾਹਨਾਂ ਦੇ ਉੱਡੇ ਪਰਖੱਚੇ

By  Shanker Badra March 14th 2020 06:11 PM

ਮੀਂਹ ਕਾਰਨ ਜਲੰਧਰ 'ਚ ਵਾਪਰੇ ਦੋ ਦਰਦਨਾਕ ਹਾਦਸੇ, ਵਾਹਨਾਂ ਦੇ ਉੱਡੇ ਪਰਖੱਚੇ:ਜਲੰਧਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਹੁਣ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਦੋ ਦਰਦਨਾਕ ਵਾਪਰੇ ਹਨ। ਗਨੀਮਤ ਇਹ ਰਹੀ ਕਿ ਦੋਵੇਂ ਹਾਦਸਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਸ ਦੌਰਾਨ ਪਠਾਨਕੋਟ ਬਾਈਪਾਸ ਰੇਰੂ ਗੇਟ ਨੇੜੇ ਸਬਜ਼ੀ ਨਾਲ ਲੱਦਿਆ ਟਰੱਕ ਇਕ ਬੋਲੈਰੋ ਗੱਡੀ 'ਤੇ ਪਲਟ ਗਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ,ਉਸ ਸਮੇਂ ਬੋਲੇਰੋ ਚਾਲਕ ਆਪਣੀ ਗੱਡੀ ਖੜੀ ਕਰਕੇ ਅੰਦਰ ਗਿਆ ਹੀ ਸੀ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕ੍ਰੇਨ ਦੀ ਮਦਦ ਨਾਲ ਸੜਕ ਵਿਚ ਪਲਟੇ ਟਰੱਕ ਨੂੰ ਚੁੱਕ ਕੇ ਸਾਈਡ 'ਤੇ ਲਾਇਆ ਹੈ। ਰੇਰੂ ਚੌਕ 'ਤੇ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮੰਡੀ ਤੋਂ ਸਬਜ਼ੀਆਂ ਲੈ ਕੇ ਆਪਣੀ ਬੋਲੇਰੋ ਗੱਡੀ 'ਤੇ ਆਏ ਸਨ।

ਉਨ੍ਹਾਂ ਨੇ ਦੁਕਾਨ ਦੇ ਬਾਹਰ ਗੱਡੀ ਖੜੀ ਕੀਤੀ ਅਤੇ ਸਬਜ਼ੀਆਂ ਉਤਾਰ ਕੇ ਅੰਦਰ ਲੈ ਗਏ। ਜਿਵੇਂ ਹੀ ਅੰਦਰ ਪਹੁੰਚੇ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ। ਜਦੋਂ ਬਾਹਰ ਆ ਕੇ ਦੇਖਿਆ ਤਾਂ ਇਕ ਸਕ੍ਰੈਪ ਨਾਲ ਭਰਿਆ ਟਰੱਕ ਉਨ੍ਹਾਂ ਦੀ ਬੋਲੇਰੋ ਗੱਡੀ 'ਤੇ ਪਲਟਿਆ ਹੋਇਆ ਸੀ ਅਤੇ ਉਨ੍ਹਾਂ ਦੀ ਗੱਡੀ ਚਕਨਾਚੂਰ ਹੋ ਗਈ ਹੈ।

ਉਥੇ ਹੀ ਫੁੱਟਬਾਲ ਚੌਕ 'ਚ ਸਵੇਰੇ ਕਾਰ ਨੂੰ ਬਚਾਉਂਦੇ ਹੋਏ ਇਕ ਟਰੱਕ ਟ੍ਰੈਫਿਕ ਸਿਗਨਲ ਵਾਲੇ ਖੰਭੇ ਨਾਲ ਟਕਰਾ ਕੇ ਪਲਟ ਗਿਆ ਹੈ। ਉਸ ਵੇਲੇ ਦੁਰਘਟਨਾ ਸਮੇਂ ਕੋਈ ਵਾਹਨ ਚਾਲਕ ਆਲੇ ਦੁਆਲੇ ਨਹੀਂ ਸੀ ਜਿਸ ਕਾਰਨ ਬਚਾਅ ਹੋ ਗਿਆ ਹੈ। ਚਾਲਕ ਨੂੰ ਵੀ ਸੱਟਾਂ ਨਹੀਂ ਲੱਗੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਉਥੋਂ ਟਰੱਕ ਹਟਾਇਆ।

-PTCNews

Related Post