ਪਟਿਆਲਾ 'ਚ ਮਿਲੇ ਕਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼, ਹਸਪਤਾਲ 'ਚ ਜ਼ੇਰੇ ਇਲਾਜ

By  Jashan A March 10th 2020 08:44 AM -- Updated: March 10th 2020 09:00 AM

ਪਟਿਆਲਾ: ਚੀਨ ਤੋਂ ਸ਼ੁਰੂ ਹੋਏ ਜਾਨਲੇਵਾ ਕੋਰਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਜਿਸ ਕਾਰਨ ਹੁਣ ਤੱਕ ਵਿਸ਼ਵ ਭਰ 'ਚ ਕਰੀਬ 3800 ਮੌਤਾਂ ਹੋ ਚੁੱਕੀਆਂ ਹਨ। ਇਸ ਵਾਇਰਸ ਦਾ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਪਟਿਆਲਾ 'ਚ ਕੋਰੋਨਾਵਾਇਰਸ ਦੇ 2 ਹੋਰ ਸ਼ੱਕੀ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਕੋਰੀਆ ਅਤੇ ਦੁਬਈ ਤੋਂ ਪਰਤੇ ਸਨ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਵੀ ਪਟਿਆਲਾ 'ਚ ਕਰੋਨਾ ਵਾਇਰਸ ਦਾ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਸੀ।

ਹੋਰ ਪੜ੍ਹੋ: ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ "ਦਾਦਾ ਸਾਹਿਬ ਫਾਲਕੇ ਐਵਾਰਡ" ਨਾਲ ਕੀਤਾ ਸਨਮਾਨਿਤ

ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ 'ਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋ ਗਈ ਹੈ, ਜਿਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਹੈ।ਇਟਲੀ ਦੇ ਰਹਿਣ ਵਾਲੇ ਸ਼ਖਸ ‘ਚ ਕਰੋਨਾ ਵਾਇਰਸ ਪਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 45 ਹੋ ਗਈ ਹੈ। ਸੋਮਵਾਰ ਨੂੰ ਕੇਰਲ ‘ਚ 3 ਸਾਲਾ ਬੱਚੇ ਅਤੇ ਜੰਮੂ-ਕਸ਼ਮੀਰ ‘ਚ 63 ਸਾਲਾ ਔਰਤ ਕਰੋਨਾ ਵਾਇਰਸ ਦੀ ਲਪੇਟ ‘ਚ ਆਈ ਹੈ ,ਜੋ ਬੀਤੇ ਦਿਨੀਂ ਈਰਾਨ ਤੋਂ ਵਾਪਸ ਪਰਤੀ ਸੀ।

-PTC News

Related Post