UGC ਨੇ ਇਨ੍ਹਾਂ ਯੂਨੀਵਰਸਿਟੀਆਂ ਨੂੰ ਐਲਾਨਿਆ 'ਫਰਜ਼ੀ'

By  Jasmeet Singh August 26th 2022 07:17 PM -- Updated: August 26th 2022 07:31 PM

Fake Universities: ਉੱਚ ਸਿੱਖਿਆ ਲਈ ਯੂਨੀਵਰਸਿਟੀ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 21 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਨੂੰ ਕੋਈ ਡਿਗਰੀ ਦੇਣ ਦਾ ਅਧਿਕਾਰ ਨਹੀਂ ਹੈ।

ਇਨ੍ਹਾਂ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ 'ਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦਾ ਨਾਂ ਸਭ ਤੋਂ ਅੱਗੇ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ 'ਘੱਟੋ-ਘੱਟ 21 ਸਵੈ-ਸਟਾਇਲਡ, ਗੈਰ-ਮਾਨਤਾ ਪ੍ਰਾਪਤ ਸੰਸਥਾਵਾਂ ਜੋ ਯੂਜੀਸੀ ਐਕਟ ਦੀ ਉਲੰਘਣਾ ਕਰ ਰਹੀਆਂ ਹਨ, ਨੂੰ ਫਰਜ਼ੀ ਯੂਨੀਵਰਸਿਟੀਆਂ ਐਲਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਦੇਣ ਦਾ ਅਧਿਕਾਰ ਨਹੀਂ ਹੈ।

ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿੱਚ ਸਭ ਤੋਂ ਵੱਧ ਫਰਜ਼ੀ ਸੰਸਥਾਵਾਂ ਹਨ।

ਦਿੱਲੀ ਦੀਆਂ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ:

  1. ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼
  2. ਕਮਰਸ਼ੀਅਲ ਯੂਨੀਵਰਸਿਟੀ ਲਿਮਿਟੇਡ
  3. ਸੰਯੁਕਤ ਰਾਸ਼ਟਰ ਯੂਨੀਵਰਸਿਟੀ
  4. ਵੋਕੇਸ਼ਨਲ ਯੂਨੀਵਰਸਿਟੀ
  5. ADR-ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ
  6. ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਇੰਜੀਨੀਅਰਿੰਗ
  7. ਸਵੈ-ਰੁਜ਼ਗਾਰ ਲਈ ਵਿਸ਼ਵਕਰਮਾ ਓਪਨ ਯੂਨੀਵਰਸਿਟੀ
  8. ਅਧਿਆਤਮਿਕ ਵਿਸ਼ਵਵਿਦਿਆਲਿਆ

ਯੂਜੀਸੀ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਚਾਰ ਯੂਨੀਵਰਸਿਟੀਆਂ ਹਨ ਜਿਨ੍ਹਾਂ ਨੂੰ ਫਰਜ਼ੀ ਕਰਾਰ ਦਿੱਤਾ ਗਿਆ ਹੈ। ਉੱਚ ਸਿੱਖਿਆ ਵਿੱਚ ਦਾਖਲਾ ਲੈਣ ਸਮੇਂ ਇਸ ਸੂਚੀ ਨੂੰ ਧਿਆਨ ਵਿੱਚ ਰੱਖੋ।

ਉੱਤਰ ਪ੍ਰਦੇਸ਼ ਦੀਆਂ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ:

  1. ਗਾਂਧੀ ਹਿੰਦੀ ਵਿਦਿਆਪੀਠ, ਪ੍ਰਯਾਗ
  2. ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ
  3. ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ
  4. ਭਾਰਤੀ ਸਿੱਖਿਆ ਪ੍ਰੀਸ਼ਦ, ਭਾਰਤ ਭਵਨ

ਪੱਛਮੀ ਬੰਗਾਲ ਦੀਆਂ ਫਰਜ਼ੀ ਯੂਨੀਵਰਸਿਟੀਆਂ:

  1. ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ
  2. ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ ਐਂਡ ਰਿਸਰਚ

ਉੜੀਸਾ ਤੋਂ ਫਰਜ਼ੀ ਯੂਨੀਵਰਸਿਟੀਆਂ:

  1. ਨਵਭਾਰਤ ਸਿੱਖਿਆ ਪ੍ਰੀਸ਼ਦ
  2. ਉੱਤਰੀ ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ

ਸੂਚੀ ਵਿੱਚ ਕਰਨਾਟਕ, ਕੇਰਲ, ਮਹਾਰਾਸ਼ਟਰ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਦੀ ਇੱਕ-ਇੱਕ ਯੂਨੀਵਰਸਿਟੀ ਵੀ ਸ਼ਾਮਲ ਹੈ।

-PTC News

Related Post