ਉਨਾਵ 'ਚ ਵੱਡੀ ਵਾਰਦਾਤ, ਗੈਂਗਰੇਪ ਪੀੜਤਾ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਹਾਲਤ ਗੰਭੀਰ

By  Jashan A December 5th 2019 01:45 PM -- Updated: December 5th 2019 02:12 PM

ਉਨਾਵ 'ਚ ਵੱਡੀ ਵਾਰਦਾਤ, ਗੈਂਗਰੇਪ ਪੀੜਤਾ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਹਾਲਤ ਗੰਭੀਰ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਓਨਾਵ 'ਚ ਬਿਹਾਰ ਥਾਣਾ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੇ ਗੈਂਗਰੇਪ ਪੀੜਤਾ ਨੂੰ ਵੀਰਵਾਰ ਸਵੇਰੇ 4 ਨੌਜਵਾਨਾਂ ਨੇ ਪੈਟਰੋਲ ਸੁੱਟ ਕੇ ਸਾੜ ਦਿੱਤਾ। ਪੁਲਿਸ ਨੇ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਬਿਹਾਰ ਥਾਣਾ ਖੇਤਰ ਦੇ ਸਿੰਦੂਪੁਰ ਪਿੰਡ ਦੀ ਹੈ। ਪੀੜਤ 60 ਤੋਂ 70 ਪ੍ਰਤੀਸ਼ਤ ਸੜ ਗਈ ਹੈ।ਉਸਨੂੰ ਲਖਨਊ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹੋਰ ਪੜ੍ਹੋ: ਜਲੰਧਰ: ਫੋਕਲ ਪੁਆਇੰਟ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ https://twitter.com/ANINewsUP/status/1202468203764441089?s=20 ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਰਕਾਰੀ ਖਰਚੇ ‘ਤੇ ਪੀੜਤ ਲੜਕੀ ਦਾ ਇਲਾਜ ਕਰਨ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਪੀੜਤ ਲੜਕੀ ਮੁਤਾਬਕ ਉਹ ਮੁਕੱਦਮੇ ਦੀ ਤਾਰੀਕ 'ਤੇ ਰਾਏਬਰੇਲੀ ਜਾਣ ਲਈ ਰੇਲ ਫੜਨ ਲਈ ਬੈਸਵਾੜਾ ਬਿਹਾਰ ਰੇਲਵੇ ਸਟੇਸ਼ਨ ਜਾ ਰਹੀ ਸੀ। ਗੌੜਾ ਮੋੜ ਵਿਖੇ ਪਿੰਡ ਦੇ ਹਰੀਸ਼ੰਕਰ ਤ੍ਰਿਵੇਦੀ, ਕਿਸ਼ੋਰ, ਸ਼ੁਭਮ, ਸ਼ਿਵਮ ਅਤੇ ਉਮੇਸ਼ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਸ ਦੇ ਸਿਰ 'ਤੇ ਸੋਟੀ ਅਤੇ ਗਰਦਨ' ਤੇ ਚਾਕੂ ਨਾਲ ਵਾਰ ਕੀਤਾ ਗਿਆ। ਬਾਅਦ 'ਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। -PTC News

Related Post