ਸਿਹਤ ਮੰਤਰੀ ਹਰਸ਼ਵਰਧਨ WHO 'ਚ ਬਣਨਗੇ ਕਾਰਜਕਾਰੀ ਬੋਰਡ ਦੇ ਚੇਅਰਮੈਨ, 22 ਮਈ ਨੂੰ ਸੰਭਾਲਣਗੇ ਅਹੁਦਾ

By  Shanker Badra May 20th 2020 05:09 PM

ਸਿਹਤ ਮੰਤਰੀ ਹਰਸ਼ਵਰਧਨ WHO 'ਚ ਬਣਨਗੇ ਕਾਰਜਕਾਰੀ ਬੋਰਡ ਦੇ ਚੇਅਰਮੈਨ, 22 ਮਈ ਨੂੰ ਸੰਭਾਲਣਗੇ ਅਹੁਦਾ:ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (WHO) 'ਚ ਹੁਣ ਭਾਰਤ ਦਾ ਕੱਦ ਉੱਚਾ ਹੋਣ ਲੱਗਾ ਹੈ ,ਕਿਉਂਕਿ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਲਈ ਤਿਆਰੀ ਕਰ ਰਹੇ ਹਨ।

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵਿਸ਼ਵ ਸਿਹਤ ਸੰਗਠਨ (WHO) ਦੇ 34 ਮੈਂਬਰੀ ਐਗਜ਼ੀਕਿਊਟਿਵ ਬੋਰਡ ਦੇ ਅਗਲੇ ਚੇਅਰਮੈਨ ਬਣਨ ਜਾ ਰਹੇ ਹਨ। ਹਰਸ਼ਵਰਧਨ 22 ਮਈ ਨੂੰ ਕਾਰਜਭਾਰ ਸੰਭਾਲ ਸਕਦੇ ਹਨ ਤੇ ਉਹ ਜਾਪਾਨ ਦੇ ਡਾ. ਹਿਰੋਕੀ ਨਕਤਾਨੀ ਦੀ ਜਗ੍ਹਾ ਲੈਣਗੇ।

ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਭਾਰਤ ਦੇ ਸਿਹਤ ਮੰਤਰੀ ਨੂੰ ਇਹ ਜ਼ਿੰਮੇਵਾਰੀ ਮਿਲਣਾ ਕਾਫੀ ਅਹਿਮੀਅਤ ਰੱਖਦਾ ਹੈ। ਸਿਹਤ ਮੰਤਰੀ ਹਰਸ਼ਵਰਧਨ ਕੋਵਿਡ -19 ਵਿਰੁੱਧ ਦੇਸ਼ ਵਿਆਪੀ ਜੰਗ ਵਿਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਹਰਸ਼ਵਰਧਨ ਜਾਪਾਨ ਦੇ ਡਾ. ਹਿਰੋਕੀ ਨਕਾਟਾਨੀ ਦੀ ਜਗ੍ਹਾ ਲੈਣਗੇ, ਜੋ ਮੌਜੂਦਾ ਸਮੇਂ 34-ਮੈਂਬਰੀ ਡਬਲਯੂਐੱਚਓ ਕਾਰਜਕਾਰੀ ਬੋਰਡ ਦੇ ਪ੍ਰਧਾਨ ਹਨ। ਅਧਿਕਾਰੀ ਨੇ ਕਿਹਾ ਕਿ ਹਰਸ਼ਵਰਧਨ ਦੀ ਚੋਣ (19 ਮਈ) ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਬੈਠਕ 'ਚ ਕੀਤੀ ਗਈ ਸੀ।

-PTCNews

Related Post