ਗ਼ੈਰ-ਕਾਨੂੰਨੀ ਲਿੰਗ ਨਿਰਧਾਰਤ ਟੈਸਟ ਸਕੈਂਡਲ ਦਾ ਪਰਦਾ ਫਾਸ਼, ਮੌਕੇ ਤੋਂ ਬਰਾਮਦ ਸੌਦੇ ਦੀ ਤੈਅ ਰਕਮ

By  Jagroop Kaur November 28th 2020 11:33 PM

ਬਲਾਚੌਰ ਦੇ ਭੱਦੀ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ 'ਚ ਪੰਚਕੂਲਾ ਤੋਂ ਆਈ ਸਿਹਤ ਵਿਭਾਗ ਦੀ ਸਪੈਸ਼ਲ ਟੀਮ ਵੱਲੋਂ ਸਟਰਿੰਗ ਅਪ੍ਰਰੈਸ਼ਨ ਦੌਰਾਨ ਹਸਪਤਾਲ 'ਚ ਚੱਲ ਰਹੇ ਗੈਰ ਕਾਨੂੰਨੀ ਲਿੰਗ ਨਿਰਧਾਰਤ ਟੈਸਟ ਸਕੈਡਲ ਦਾ ਪਰਦਾ ਫਾਸ਼ ਕਰਨ ਦਾ ਵਾਅਦਾ ਕੀਤਾ ਹੈ, ਉਥੇ ਹੀ ਹਸਪਤਾਲ ਦੇ ਡਾਕਟਰ ਵੱਲੋਂ ਕਿਸੇ ਸਾਜਿਸ਼ ਤਹਿਤ ਉਸ ਨੂੰ ਝੂਠਾ ਫਸਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਸਵੇਰੇ ਪੰਚਕੂਲਾ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਸਟਰਿੰਗ ਅਪ੍ਰਰੈਸ਼ਨ ਦੌਰਾਨ ਕੀਤੀ ਗਈ ਛਾਪੇਮਾਰੀ ਸਮੇਂ ਇਸ ਹਸਪਤਾਲ 'ਚ ਅਵੇਧ ਢੰਗ ਨਾਲ ਗਰਭਵਤੀ ਮਹਿਲਾਵਾਂ ਦਾ ਲਿੰਗ ਟੈਸਟ ਹੋਣ ਦੀ ਪੁਸ਼ਟੀ ਕੀਤੀ ਗਈ।

Officer Hold Two Post In Health Department - एक अधिकारी की चलती है दो पदों  पर हुकूमत - Amar Ujala Hindi News Live

ਲਿੰਗ ਨਿਰਧਾਰਤ ਟੈਸਟ ਬਦਲੇ ਕੀਤਾ ਸੌਦਾ

ਇਸ ਸਬੰਧੀ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਸਟਿੰਗ ਅਪ੍ਰਰੇਸ਼ਨ ਵਾਲੀ ਟੀਮ ਵੱਲੋਂ ਆਪਣੇ ਤੌਰ 'ਤੇ ਬਣਾਈ ਯੋਜਨਾ ਤਹਿਤ ਜਿਸ ਮਹਿਲਾ ਨੂੰ ਟੈਸਟ ਕਰਾਉਣ ਲਈ ਸਬੰਧਤ ਹਸਪਤਾਲ 'ਚ ਭੇਜਿਆ ਸੀ, ਵੱਲੋਂ ਲਿੰਗ ਨਿਰਧਾਰਤ ਟੈਸਟ ਕਰਨ ਬਦਲੇ ਹਸਪਤਾਲ ਵੱਲੋਂ ਉਸ ਨਾਲ 35000 ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਇਸ ਦੌਰਾਨ ਯੋਜਨਾ ਤਹਿਤ ਛਾਪੇਮਾਰੀ ਟੀਮ ਨੂੰ ਉਨ੍ਹਾਂ ਦੀ ਮੁਖਬਰ ਨੇ ਟੈਸਟ ਵਾਲੇ ਕਮਰੇ ਅਤੇ ਮਸ਼ੀਨ ਸਮੇਤ ਤੈਅ ਰਾਂਸ਼ੀ ਵਿੱਚੋ 15000 ਰੁਪਏ ਬਰਾਮਦ ਕਰਵਾਇਆ।

ਸਟਿੰਗ ਅਪ੍ਰਰੈਸ਼ਨ ਟੀਮ ਵੱਲੋਂ ਇਕ ਡੀਵੀਆਰ, 15000 ਰੁਪਏ ਨਕਦੀ ਪੁਲਿਸ ਹਵਾਲੇ ਕੀਤੀ। ਪੁਲਿਸ ਵੱਲੋਂ ਡੀਏ ਲੀਗਲ ਦੀ ਰਾਏ ਪ੍ਰਰਾਪਤ ਕਰਨ ਉਪਰੰਤ ਹਸਪਤਾਲ ਦੇ ਮਾਲਕ ਡਾ. ਉਜਾਗਰ ਸਿੰਘ ਸੂਰੀ ਖਿਲਾਫ ਪੁਲਿਸ ਥਾਣਾ ਸਿਟੀ ਬਲਾਚੌਰ ਵਿੱਚ ਮਾਮਲਾ ਦਰਜ ਕਰਾਇਆ ਗਿਆ। ਪੁਲਿਸ ਅਜੇ ਆਪਣੀ ਕਾਰਵਾਈ 'ਚ ਮਸ਼ਰੂਫ ਸੀ ਕਿ ਅਚਾਨਕ ਹਸਪਾਤਲ ਦੇ ਮਾਲਕ ਡਾ. ਉਜਾਗਰ ਸਿੰਘ ਸੂਰੀ ਦੀ ਤਬੀਅਤ ਵਿਗੜ ਜਾਣ ਕਾਰਨ ਇਲਾਜ਼ ਲਈ ਲਿਜਾਇਆ ਗਿਆ। ਹੁਣ ਕਿਹਾ ਨਹੀਂ ਜਾ ਸਕਦਾ ਕਿ ਅਸਲ ਵਿਚ ਡਾਕਟਰ ਦੀ ਤਬੀਅਤ ਵਿਗੜੀ ਜਾਂ ਫਿਰ ਪੁਲਿਸ ਦੀ ਕਾਰਵਾਈ ਤੋਂ ਬਚਾਅ ਦੇ ਲਈ ਮਹਿਜ਼ ਇਕ ਤਕਨੀਕ ਹੋਵੇ,ਇਹ ਤਾਂ ਜਾਂਚ ਵਿਚ ਹੀ ਸਾਹਮਣੇ ਆਵੇਗਾ।

Related Post