ਯੂਪੀ 'ਚ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ , ਖੇਤ 'ਚੋਂ ਮਿਲੀਆਂ ਲਾਸ਼ਾਂ

By  Shanker Badra May 25th 2019 03:09 PM

ਯੂਪੀ 'ਚ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ , ਖੇਤ 'ਚੋਂ ਮਿਲੀਆਂ ਲਾਸ਼ਾਂ:ਯੂਪੀ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਤਿੰਨ ਬੱਚਿਆਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਓਥੇ ਬਦਮਾਸ਼ਾਂ ਨੇ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦੀ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ।ਇਸ ਤੋਂ ਬਾਅਦ ਲਾਸ਼ਾਂ ਨੂੰ ਧਤੂਰੀ ਪਿੰਡ ਦੇ ਜੰਗਲ ਵਿਚ ਇੱਕ ਟਿਊਬਵੈਲ ਦੀ ਹੋਦੀ ਵਿਚ ਸੁੱਟ ਦਿੱਤਾ। [caption id="attachment_299919" align="aligncenter" width="300"]UP two girls including Three children Shoot Death ਯੂਪੀ 'ਚ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ , ਖੇਤ 'ਚੋਂ ਮਿਲੀਆਂ ਲਾਸ਼ਾਂ[/caption] ਪ੍ਰਾਪਤ ਜਾਣਕਾਰੀ ਅਨੁਸਾਰ ਬੁਲੰਦ ਸ਼ਹਿਰ ਦੇ ਮੁਹੱਲਾ ਫੈਸਲਾਬਾਦ ਵਾਸੀ ਜਮਸ਼ੇਦ ਦੀ 8 ਸਾਲ ਪੁੱਤਰੀ ਆਸਮਾ ਅਤੇ ਮਾਹੇ ਆਲਮ ਦੀ 7 ਸਾਲ ਪੂਤਰੀ ਅਲੀਬਾ ਅਤੇ ਇਨ੍ਹਾਂ ਦੀ ਰਿਸ਼ਤੇਦਾਰ ਦਾ ਬੇਟਾ 8 ਸਾਲਾ ਅਬਦੁਲਾ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਵਿਆਹ ਸਮਾਰੋਹ ਵਿਚੋਂ ਅਚਾਨਕ ਗੁੰਮ ਹੋ ਗਿਆ ਸੀ।ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਚਲ ਸਕਿਆ। [caption id="attachment_299918" align="aligncenter" width="300"]UP two girls including Three children Shoot Death ਯੂਪੀ 'ਚ ਦੋ ਲੜਕੀਆਂ ਸਮੇਤ ਤਿੰਨ ਬੱਚਿਆਂ ਦਾ ਗੋਲੀ ਮਾਰਕੇ ਕਤਲ , ਖੇਤ 'ਚੋਂ ਮਿਲੀਆਂ ਲਾਸ਼ਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੂਰਤ ਦੇ ਇੰਸਟੀਚਿਊਟ ਵਿੱਚ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ , ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ ‘ਤੇ ਮਾਮਲਾ ਦਰਜ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਟਿਊਬਵੈੱਲ ਨੇੜਿਓਂ ਕਈ ਕਾਰਤੂਸ ਵੀ ਮਿਲੇ ਹਨ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੱਚੇ ਲਾਪਤਾ ਸਨ। -PTCNews

Related Post