ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਅਮਰੀਕਾ ਸਰਕਾਰ ਲਈ ਹੋਇਆ ਮੁਸ਼ਕਲ

By  Shanker Badra April 18th 2018 08:47 PM -- Updated: April 19th 2018 12:52 PM

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਅਮਰੀਕਾ ਸਰਕਾਰ ਲਈ ਹੋਇਆ ਮੁਸ਼ਕਲ:ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਫ਼ੈਸਲਾ ਸੁਣਾਉਂਦਿਆਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਵਰਤੇ ਜਾਂਦੇ ਕਾਨੂੰਨ ਨੂੰ ਸੰਵਿਧਾਨਕ ਤੌਰ 'ਤੇ ਅਸਪੱਸ਼ਟ ਕਰਾਰ ਦੇ ਦਿਤਾ। Illegal Immigrants Nu Deportation karna Problems for the Governmentਸਰਬਉਚ ਅਦਾਲਤ ਦੇ ਇਸ ਫ਼ੈਸਲੇ ਨਾਲ ਟਰੰਪ ਸਰਕਾਰ ਦੇ ਰਾਹ ਵਿਚ ਕਈ ਅੜਿੱਕੇ ਖੜ੍ਹੇ ਹੋ ਸਕਦੇ ਹਨ ਜੋ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਦਿਨ-ਰਾਤ ਇਕ ਕਰ ਰਹੀ ਹੈ। Illegal Immigrants Nu Deportation karna Problems for the Governmentਹੈਰਾਨੀ ਵਾਲੀ ਗੱਲ ਇਹ ਰਹੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਜੱਜ ਨੀਲ ਗੌਰਸਚ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਨਿਯੁਕਤ ਜੱਜਾਂ ਦਾ ਸਾਥ ਦਿਤਾ ਅਤੇ 5-4 ਨਾਲ ਆਏ ਫ਼ੈਸਲੇ ਵਿਚ ਇੰਮੀਗ੍ਰੇਸ਼ਨ ਅਤੇ ਨੈਸ਼ਨਲ ਐਕਟ ਦੀ ਧਾਰਾ ਨੂੰ ਰੱਦ ਕਰ ਦਿਤਾ ਗਿਆ। -PTCNews

Related Post