ਅਮਰੀਕਾ ਦੇ ਨਿਆਂ ਵਿਭਾਗ ਨੇ ਹੈਕਿੰਗ ਮਾਮਲੇ 'ਚ 5 ਚੀਨੀ ਦੋਸ਼ੀ ਠਹਿਰਾਏ

By  Kaveri Joshi September 18th 2020 05:04 PM -- Updated: September 18th 2020 05:05 PM

ਅਮਰੀਕਾ- ਅਮਰੀਕਾ ਦੇ ਨਿਆਂ ਵਿਭਾਗ ਨੇ ਹੈਕਿੰਗ ਮਾਮਲੇ 'ਚ 5 ਚੀਨੀ ਦੋਸ਼ੀ ਠਹਿਰਾਏ : ਯੂਐੱਸ ਦੇ ਨਿਆਂ ਵਿਭਾਗ ਨੇ ਪੰਜ ਚੀਨੀ ਨਾਗਰਿਕਾਂ 'ਤੇ ਅਮਰੀਕਾ ਅਤੇ ਵਿਦੇਸ਼ਾਂ ਵਿਚ 100 ਤੋਂ ਵੱਧ ਅਮਰੀਕੀ ਕੰਪਨੀਆਂ ਅਤੇ ਸੰਸਥਾਵਾਂ ਨੂੰ ਹੈਕ ਕਰਨ ਅਤੇ ਕੀਮਤੀ ਸਾੱਫਟਵੇਅਰ ਡੇਟਾ ਅਤੇ ਵਪਾਰਕ ਖੁਫੀਆ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਡਿਪਾਰਟਮੈਂਟ ਦੇ ਅਨੁਸਾਰ ਉਕਤ ਦੋਸ਼ੀਆਂ 'ਤੇ ਭਾਰਤ ਸਰਕਾਰ ਦਾ ਨੈੱਟਵਰਕ ਹੈਕ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ ।

US Justice Department has charged five Chinese in hacking case

ਇੱਥੇ ਦੱਸਣਯੋਗ ਹੈ ਕਿ ਯੂਐਸ ਦੇ ਉੱਪ ਅਟਾਰਨੀ ਜਨਰਲ ਜੇਫਰੀ ਰੋਜ਼ੇਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 5 ਚੀਨੀ ਨਾਗਰਿਕਾਂ ਉੱਤੇ ਹੈਕਿੰਗ ਅਤੇ 2 ਮਲੇਸ਼ੀਆਈ ਨਾਗਰਿਕਾਂ 'ਤੇ ਕੁਝ ਹੈਕਰਜ਼ ਦੀ ਮਦਦ ਕਰਨ ਅਤੇ ਡਾਟਾ ਚੁਰਾਉਣ ਲਈ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਲਗਾਇਆ ਹੈ ।

ਜਾਣਕਾਰੀ ਮੁਤਾਬਿਕ ਮਲੇਸ਼ੀਆਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਚੀਨੀ ਨਾਗਰਿਕਾਂ ਨੂੰ ਭਗੋੜਾ ਕਰਾਰ ਦਿੱਤਾ ਗਿਆ ਹੈ । FBI ਉਕਤ ਦੋਸ਼ੀਆਂ ਦੀ ਭਾਲ 'ਚ ਜੁਟੀ ਹੈ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਜਨਤਕ ਕਰ ਦਿੱਤੀਆਂ ਗਈਆਂ ਹਨ ।

 

ਹੈਕਰਜ਼ ਬਾਰੇ ਗੱਲ ਕਰਦਿਆਂ , ਰੋਜ਼ਨ ਨੇ ਦੱਸਿਆ ਕਿ 2019 'ਚ ਭਾਰਤ ਸਰਕਾਰ ਦੀ ਵੈੱਬਸਾਈਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ।ਇਸਦੇ ਇਲਾਵਾ ਉਹਨਾਂ ਨੇ ਭਾਰਤ ਸਰਕਾਰ ਨੂੰ ਸਪੋਰਟ ਕਰਨ ਵਾਲੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਸਰਵਿਸ ਡਾਟਾ ਨੂੰ ਵੀ ਨਿਸ਼ਾਨਾ ਬਣਾਇਆ । ਭਾਰਤ ਸਰਕਾਰ ਨੇ ਓਪੇਨ VPN ਨੈੱਟਵਰਕ ਤੱਕ ਪਹੁੰਚਣ ਲਈ ਇਹਨਾਂ ਹੈਕਰਜ਼ ਨੇ ਵੀਪੀਐੱਸ ਪ੍ਰੋਵਾਈਡਰ ਦਾ ਇਸਤੇਮਾਲ ਕੀਤਾ ।

US Justice Department has charged five Chinese in hacking case

ਕਾਬਲ-ਏ- ਗੌਰ ਹੈ ਕਿ ਹੈਕਰਜ਼ ਨੇ ਸਰਕਾਰ ਦੇ ਕੰਪਿਊਟਰਜ਼ ਉੱਤੇ ਮਾਲਵੇਅਰ ਸਟ੍ਰਾਈਕ ਕੋਬਾਲਟ ਇੰਸਟਾਲ ਕੀਤਾ । ਦੱਸ ਦੇਈਏ ਕਿ ਅਮਰੀਕਾ ਦਾ ਮੰਨਣਾ ਹੈ ਕਿ ਚੀਨ ਖੁਦ ਨੂੰ ਬਚਾਉਣ ਲਈ ਦੋਸਰੇਯੰ ਦੇ ਕੰਪਿਊਟਰ ਸਿਸਟਮ ਤੋਂ ਸੂਚਨਾਵਾਂ ਚੁਰਾਉਂਦਾ ਹੈ । ਸੋਫਟਵੇਅਰ ਡਿਵੈਲਪਮੈਂਟ , ਕੰਪਿਊਟਰ ਹਾਰਡਵੇਅਰ , ਸੋਸ਼ਲ ਮੀਡੀਆ , ਵੀਡੀਓ ਗੇਮਜ਼ ਕੰਪਨੀਆਂ ਹੈਕਰਜ਼ ਦਾ ਨਿਸ਼ਾਨਾ ਬਣ ਰਹੀਆਂ ਹਨ । ਇਸ ਤੋਂ ਇਲਾਵਾ ਐੱਨਜੀਓ , ਥਿੰਕ ਟੈਂਕਸ , ਵਿਦੇਸ਼ੀ ਸਰਕਾਰਾਂ , ਲੋਕਤੰਤਰ ਸਮਰਥਕ ਨੇਤਾਵਾਂ ਅਤੇ ਹੋਰਨਾਂ ਦੇਸ਼ਾਂ ਨੂੰ ਵੀ ਹੈਕਿੰਗ ਮਾਮਲੇ 'ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਰੋਜ਼ਨ ਅਨੁਸਾਰ ਉਹਨਾਂ ਦਾ ਵਿਭਾਗ ਚੀਨੀ ਨਾਗਰਿਕਾਂ ਵੱਲੋਂ ਕੀਤੀ ਜਾ ਰਹੀ ਨਜ਼ਾਇਜ਼ ਕੰਪਿਊਟਰ ਘੁਸਪੈਠ ਅਤੇ ਸਾਈਬਰ ਅਟੈਕ ਨੂੰ ਰੋਕਣ ਲਈ ਹਰ ਕਦਮ ਉਠਾਵੇਗਾ ।

US Justice Department has charged five Chinese in hacking case

ਇਹ ਚਿੰਤਾਜਨਕ ਗੱਲ ਹੈ ਕਿ ਲੰਬੇ ਸਮੇਂ ਤੋਂ ਚੀਨ ਨੇ ਖੁਦ ਨੂੰ ਸਾਈਬਰ ਹਮਲੇ ਤੋਂ ਬਚਾਉਣ ਲਈ ਅਜਿਹੀ ਰਾਹ ਅਖ਼ਤਿਆਰ ਕੀਤੇ ਹੋਏ ਹਨ , ਜਿਹਨਾਂ ਦੇ ਤਹਿਤ ਉਹ ਦੂਸਰੇ ਦੇਸ਼ਾਂ ਦੇ ਕੰਪਿਊਟਰ 'ਤੇ ਹਮਲਾ ਬੋਲਦੇ ਹਨ ਅਤੇ ਜੋ ਜਾਣਕਾਰੀਆਂ ਚੀਨ ਲਈ ਲਾਹੇਵੰਦ ਹਨ , ਉਹ ਚੋਰੀ ਕਰਕੇ ਲਾਭ ਉਠਾਉਂਦੇ ਹਨ।

Related Post