ਅਮਰੀਕਾ 'ਚ ਪੱਕੇ ਹੋਣ ਦੇ ਚਾਹਵਾਨਾਂ ਲਈ ਅਹਿਮ ਖਬਰ, ਐਚ1ਬੀ ਵੀਜ਼ਾ ਦੀ ਜਗ੍ਹਾ ਕਰੋ ਇਹ!

By  Joshi November 9th 2017 01:06 PM -- Updated: November 9th 2017 01:08 PM

USA green card investment: ਅਮਰੀਕਾ ਵਿੱਚ ਡਾਨਲਡ ਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਆਏ ਹਨ, ਜੋ ਕਿ ਪ੍ਰਵਾਸੀਆਂ ਲਈ ਮੁਸ਼ਕਿਲ ਦਾ ਸਬੱਬ ਬਣੇ ਹਨ। ਇਹਨਾਂ 'ਚ ਐਚ1ਬੀ ਵੀਜ਼ਾ 'ਤੇ ਕੇਲ ਕੱਸਣਾ ਵੀ ਸ਼ਾਮਿਲ ਹੈ।

USA green card investment: ਪਰ ਹੁਣ, ਗ੍ਰੀਨ ਕਾਰਡ ਲੈਣ ਲਈ ਇੱਕ ਨਵਾਂ ਨਿਯਮ ਲਾਗੂ ਹੋਇਆ ਹੈ। ਇਸ ਤੋਂ ਈਬੀ 5 ਵੀਜ਼ਾ ਯੂਐਸ ਗ੍ਰੀਨ ਕਾਰਡਸ ਦੇ ਇੱਛੁਕ ਪਰਿਵਾਰਾਂ ਦੇ ਲਈ ਇੱਕ ਬਿਹਤਰੀਨ ਵਿਕਲਪ ਮੰਨਿਆ ਜਾ ਰਿਹਾ ਹੈ।

USA green card investment: ਅਮਰੀਕਾ 'ਚ ਪੱਕੇ ਹੋਣ ਦੇ ਚਾਹਵਾਨਾਂ ਲਈ ਅਹਿਮ ਖਬਰਅਮਰੀਕਾ ਤੋਂ ਵਕੀਲ ਵਾਘਾਨ ਡੀ ਕਿਰਬੀ ਅਨੁਸਾਰ ਈਬੀ ੫ ਵੀਜ਼ਾ ਉਦਮਸ਼ੀਲ ਭਾਰਤੀਆਂ ਲਈ ਬੜਾ ਉੱਤਮ ਹੈ। ਯੂ. ਐੱਸ. ਇਮੀਗ੍ਰੇਸ਼ਨ ਫੰਡ ਦੇ ਸੁਝਾਅ ਅਨੁਸਾਰ ਅਮਰੀਕਾ 'ਚ ਐੱਚ ੧ਬੀ. ਵੀਜ਼ਾ ਦੀ ਜਗ੍ਹਾ ਭਾਰਤੀ ਪਰਿਵਾਰਾਂ ਲਈ ਈਬੀ-5 ਵੀਜ਼ਾ ਪ੍ਰੋਗਰਾਮ ਜ਼ਿਆਦਾ ਵਧੀਆ ਵਿਕਲਪ ਹੋਵੇਗਾ।

ਈਬੀ-5 ਵੀਜ਼ਾ ਪ੍ਰੋਗਰਾਮ

ਇਸ ਪ੍ਰੋਗਰਾਮ ਦੇ ਅਧੀਨ ਜੋ ਲੋਕ ਅਮਰੀਕੀ ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਹਨ,  ਤਾਂ ਉਹਨਾਂ ਨੂੰ 5 ਲੱਖ ਡਾਲਰ ਦਾ ਨਿਵੇਸ਼ ਕਰਨਾ ਪਵੇਗਾ।ਨਿਕੋਲਸ ਮੈਸਤ੍ਰੋਈਯਾਨੀ ਦਿਵੀਤਯ (ਯੂ. ਐੱਸ. ਇਮੀਗ੍ਰੇਸ਼ਨ ਫੰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ) ਅਨੁਸਾਰ ਅਮਰੀਕਾ 'ਚ ਕੰਮ ਕਰ ਰਹੇ ਆਈ. ਟੀ. ਅਤੇ ਹੋਰ ਖੇਤਰਾਂ ਦੇ ਕਾਮਿਆਂ ਲਈ ਈਬੀ-੫ ਵੀਜ਼ਾ ਪ੍ਰੋਗਰਾਮ ਬਹੁਤ ਵਧੀਆ ਰਹਿ ਸਕਦਾ ਹੈ ਅਤੇ ਇਸਨੂੰ ਇੱਕ ਸੁਰੱਖਿਅਤ ਵਿਕਲਪ ਵੀ ਕਿਹਾ ਜਾ ਰਿਹਾ ਹੈ।

ਜੇਕਰ ਦੇਸ਼ ਚੀਨ ਦੀ ਗੱਲ ਕੀਤੀ ਜਾਵੇ ਤਾਂ ਉਥੇ 70 ਫੀਸਦੀ ਲੋਕ ਈਬੀ-5 ਵੀਜ਼ਾ ਦਾ ਲਾਭ ਲੈ ਰਹੇ ਹਨ ਅਤੇ ਇਹ ਵਿਕਲ ਭਾਰਤੀਆਂ ਲਈ ਵੀ ਬਹੁਤ ਅਹਿਮ ਹੋ ਸਕਦਾ ਹੈ। ਉਹਨਾਂ ਨੂੰ ਵੀ ਈਬੀ-੫ ਵੀਜ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ।

America green card investment: ਕੀ ਹੈ ਈਬੀ-5 ਵੀਜ਼ਾ?

USA green card investment: ਅਮਰੀਕਾ 'ਚ ਪੱਕੇ ਹੋਣ ਦੇ ਚਾਹਵਾਨਾਂ ਲਈ ਅਹਿਮ ਖਬਰਇਸ ਵੀਜ਼ਾ ਰਾਹੀਂ ਅਮਰੀਕਾ ਦਾ ਗ੍ਰੀਨ ਕਾਰਡ ਲੈਣ ਲਈ ਨਿਵੇਸ਼ ਕਰਨਾ ਹੋਵੇਗਾ ਅਤੇ ਇਸ ਨਾਲ ਅਪਲਾਈ ਕਰਨ ਵਾਲੇ ਨੂੰ ਪਤਨੀ ਸਮੇਤ 21 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ।

America green card investment: ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਜ ਅਮਰੀਕਾ ਦਾਇਹ ਈਬੀ 5 ਨਿਵੇਸ਼ ਵੀਜ਼ਾ ਪ੍ਰੋਗਰਾਮ 30 ਸਤੰਬਰ, 2017 ਨੂੰ ਖਤਮ ਹੋ ਗਿਆ ਹੈ ਅਤੇ ਬਿਨੈਕਾਰਾਂ ਨੂੰ ਬੜੀ ਸਾਵਧਾਨੀ ਨਾਲ ਕਦਮ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਈਬੀ-5 ਨਿਵੇਸ਼ ਵੀਜ਼ਾ ਪ੍ਰੋਗਰਾਮ ਦੇ ਤਹਿਤ ਬਿਨੈਕਾਰ ਨੂੰ ਯੂਐਸ ਵਿੱਚ 5,00,000 ਡਾਲਰ ਦਾ ਨਿਊਨਤਮ ਨਿਵੇਸ਼ ਕਰਨਾ ਹੋਵੇਗਾ, ਇਸ ਤਹਿਤ ਪੱਕੇ ਤੌਰ 'ਤੇ ਸਾਰੇ ਪਰਿਵਾਰ ਨੂੰ ਗ੍ਰੀਨ ਕਾਰਡ ਹਾਸਲ ਹੋ ਸਕਦਾ ਹੈ। ਇਸ 'ਚ 18 ਮਹੀਨੇ ਦਾ ਪ੍ਰਾਸੈਸਿੰਗ ਸਮਾਂ ਲੱਗੇਗਾ।

Related Post