ਵਿਆਹ ਸਮਾਗਮ ਦੌਰਾਨ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ ,ਦੋ ਲੋਕ ਗ੍ਰਿਫ਼ਤਾਰ

By  Shanker Badra December 7th 2019 01:11 PM -- Updated: December 7th 2019 01:18 PM

ਵਿਆਹ ਸਮਾਗਮ ਦੌਰਾਨ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ ,ਦੋ ਲੋਕ ਗ੍ਰਿਫ਼ਤਾਰ:ਲਖਨਊ : ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਬੀਤੇ ਦਿਨੀਂ ਇੱਕ ਵਿਆਹ ਸਮਾਗਮ ਦੌਰਾਨ ਮਹਿਲਾ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਦੌਰਾਨ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਸੁਧੀਰ ਸਿੰਘ ਅਤੇ ਫੂਲ ਸਿੰਘ ਵਜੋਂ ਹੋਈ ਹੈ।ਇਹ ਮਾਮਲਾ ਬੀਤੀ 30 ਨਵੰਬਰ ਨੂੰ ਦਾ ਹੈ। [caption id="attachment_367096" align="aligncenter" width="300"]Uttar Pradesh wedding ceremony During Female dancer shot dead ,Two people Arrested ਵਿਆਹ ਸਮਾਗਮ ਦੌਰਾਨ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ ,ਦੋ ਲੋਕ ਗ੍ਰਿਫ਼ਤਾਰ[/caption] ਮਿਲੀ ਜਾਣਕਾਰੀ ਅਨੁਸਾਰ ਇੱਕ ਵਿਆਹ ਸਮਾਰੋਹ ਦੌਰਾਨ 22 ਸਾਲ ਦੀ ਡਾਂਸਰ ਨੇ ਨੱਚਣਾ ਬੰਦ ਕਰ ਦਿੱਤਾ ਤਾਂ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਗੋਲੀ ਡਾਂਸਰ ਦੇ ਮੂੰਹ 'ਤੇ ਲੱਗੀ ਅਤੇ ਉਹ ਸਟੇਜ 'ਤੇ ਡਿੱਗ ਪਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। [caption id="attachment_367095" align="aligncenter" width="300"]Uttar Pradesh wedding ceremony During Female dancer shot dead ,Two people Arrested ਵਿਆਹ ਸਮਾਗਮ ਦੌਰਾਨ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ ,ਦੋ ਲੋਕ ਗ੍ਰਿਫ਼ਤਾਰ[/caption] ਇਸ ਘਟਨਾ 'ਤੇ ਡਾਂਸਰ ਦੇ ਨਾਲ਼ ਨੱਚਦੀ ਹੋਈ ਲੜਕੀ ਨੇ ਬਿਆਨ ਦਿੰਦੇ ਹੋਈ ਕਿਹਾ ਕਿ “ਅਸੀਂ ਨੱਚ ਰਹੇ ਸੀ ਜਦੋਂ ਇਕ ਆਦਮੀ ਨੇ ਸਾਨੂੰ ਰੋਕਣ ਲਈ ਕਿਹਾ। ਅਸੀਂ ਉਸ ਆਦਮੀ ਨਾਲ ਸਹਿਯੋਗ ਦਿੰਦੇ ਹੋਏ ਨੱਚਣਾ ਬੰਦ ਕਰ ਦਿੱਤਾ ਅਤੇ ਸੰਗੀਤ ਵੀ ਰੋਕ ਦਿੱਤਾ । ਅਸੀਂ ਸਟੇਜ 'ਤੇ ਇੰਤਜ਼ਾਰ ਕਰ ਰਹੇ ਸੀ ਅਤੇ ਅਚਾਨਕ ਉਸ ਆਦਮੀ (ਦੋਸ਼ੀ) ਨੇ ਸਿੱਧੇ ਡਾਂਸਰ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀ ਚਲਾ ਦਿੱਤੀ। [caption id="attachment_367094" align="aligncenter" width="300"]Uttar Pradesh wedding ceremony During Female dancer shot dead ,Two people Arrested ਵਿਆਹ ਸਮਾਗਮ ਦੌਰਾਨ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ ,ਦੋ ਲੋਕ ਗ੍ਰਿਫ਼ਤਾਰ[/caption] ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਡਾਂਸਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਦੇ ਕਾਰਨ ਫਿਰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਲਖਨ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਦੋ ਹੋਰ ਲੋਕ ਜ਼ਖਮੀ ਹੋਏ ਹਨ।ਇਸ ਮਾਮਲੇ ਵਿੱਚ ਪੁਲਿਸ ਨੇ ਗੋਲੀ ਚਲਾਉਣ ਵਾਲੇ ਸੁਧੀਰ ਸਿੰਘ ਤੇ ਫੂਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। -PTCNews

Related Post