ਉਤਰਾਖੰਡ ਦੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ ,ਜਾਣੋ ਕਿਉਂ

By  Shanker Badra February 20th 2019 08:27 PM

ਉਤਰਾਖੰਡ ਦੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ ,ਜਾਣੋ ਕਿਉਂ:ਦੇਹਰਾਦੂਨ : ਉਤਰਾਖੰਡ ਦੇ ਰੁੜਕੀ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਪੋਸਟ ਪਾਉਣ ਨੂੰ ਲੈ ਕੇ ਮੁਅੱਤਲ ਕਰ ਦਿੱਤਾ ਹੈ।

Uttarakhand University 7 Kashmiri students Suspended ਉਤਰਾਖੰਡ ਦੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ ,ਜਾਣੋ ਕਿਉਂ

ਇਸ ਸੰਬੰਧੀ ਯੂਨੀਵਰਸਿਟੀ ਦੇ ਰਜਿਸਟਰਾਰ ਆਰ.ਕੇ. ਖਰੇ ਨੇ ਦੱਸਿਆ ਕਿ ਮੰਗਲਵਾਰ ਨੂੰ 'ਚ ਕੈਂਪਸ 450 ਦੇ ਕਰੀਬ ਵਿਦਿਆਰਥੀ ਇਕੱਠੇ ਹੋ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਦੀ ਮੰਗ ਕਰ ਰਹੇ ਸਨ।ਇਸ ਦੇ ਬਾਅਦ ਮੰਗਲਵਾਰ ਨੂੰ ਕਸ਼ਮੀਰੀ ਵਿਦਿਆਰਥੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ।

Uttarakhand University 7 Kashmiri students Suspended
ਉਤਰਾਖੰਡ ਦੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ ,ਜਾਣੋ ਕਿਉਂ

ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ ਉਹ ਯੂਨੀਵਰਸਿਟੀ ਨੂੰ ਛੱਡ ਕੇ ਚਲੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਅਤੇ ਯੂਨੀਵਰਸਿਟੀ ਛੱਡ ਕੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪਈ ਹੈ।

 Uttarakhand University 7 Kashmiri students Suspended
ਉਤਰਾਖੰਡ ਦੀ ਯੂਨੀਵਰਸਿਟੀ ਨੇ 7 ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ ,ਜਾਣੋ ਕਿਉਂ

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

-PTCNews

Related Post