ਪੰਜਾਬ 'ਚ ਵੈਕਸੀਨ ਦੀ ਘਾਟ ਬਣੀ ਕੋਰੋਨਾ ਖਿਲਾਫ ਲੜਾਈ 'ਚ ਰੁਕਾਵਟ

By  Baljit Singh May 26th 2021 02:24 PM

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਚਾਹੇ ਘਟਣੇ ਸ਼ੁਰੂ ਹੋ ਗਏ ਹਨ ਪਰ ਹੁਣ ਇਸ ਵਿਚਾਲੇ ਵੈਕਸੀਨ ਦੀ ਘਾਟ ਰੁਕਾਵਟ ਬਣਨ ਲੱਗੀ ਹੈ, ਜਿਸ ਕਾਰਨ ਕੋਰੋਨਾ ਦੀ ਰੋਕਥਾਮ ਉੱਤੇ ਘਤਰਾ ਮੰਡਰਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਕੋਰੋਨਾ ਦਾ ਕਹਿਰ, ਨਵੇਂ ਮਾਮਲੇ ਫਿਰ 2 ਲੱਖ ਪਾਰ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਵੈਕਸੀਨ ਬਿਲਕੁੱਲ ਖਤਮ ਹੋਣ ਕੰਢੇ ਹੈ ਤੇ ਜੇਕਰ ਅੱਜ ਅੱਜ ਹੋਰ ਵੈਕਸੀਨ ਪੰਜਾਬ ਨੂੰ ਨਾ ਮਿਲੀ ਤਾਂ ਵੈਕਸੀਨ ਦੀ ਮੁਹਿੰਮ ਕੱਲ ਤੋਂ ਰੁਕ ਸਕਦੀ ਹੈ। ਦੱਸਣਯੋਗ ਹੈ ਕਿ ਕੱਲ ਪੰਜਾਬ ਨੂੰ 45 ਸਾਲ ਤੋਂ ਵੱਧ ਉਮਰ ਦੇ ਵਰਗ ਲਈ ਵੈਕਸੀਨ ਦੀਆਂ ਕੇਵਲ 50 ਹਜ਼ਾਰ ਖੁਰਾਕਾਂ ਮਿਲੀਆਂ ਸਨ।

ਪੜ੍ਹੋ ਹੋਰ ਖ਼ਬਰਾਂ : ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

ਇਸ ਘਾਟ ਕਾਰਨ ਹਾਲਾਤ ਇਹ ਹੋ ਗਏ ਹਨ ਕਿ ਸੂਬੇ ਕੋਲ ਕੇਵਲ ਅੱਜ ਦੇ ਟੀਕਾਕਰਨ ਲਈ ਹੀ ਵੈਕਸੀਨ ਬਚੀ ਹੈ। ਪੰਜਾਬ ਕੋਲ 18-44 ਸਾਲਾਂ ਦੇ ਵਿਅਕਤੀਆਂ ਨੂੰ ਵੀ ਲਾਉਣ ਲਈ ਹੋਰ ਵੈਕਸੀਨ ਨਹੀਂ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਅੱਜ ਕੋਰੋਨਾ ਵਾਇਰਸ ਦੇ 4798 ਨਵੇਂ ਮਰੀਜ਼, ਮੌਤਾਂ ਨੇ ਵਧਾਈ ਚਿੰਤਾ

ਬੀਤੇ ਦਿਨ ਦੇ ਕੋਰੋਨਾ ਮਾਮਲੇ

ਦੱਸ ਦਈਏ ਕਿ ਪੰਜਾਬ ਵਿੱਚ ਬੀਤੇ ਦਿਨ 172 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਨ 4798 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13642 ਤੱਕ ਪਹੁੰਚ ਗਿਆ ਹੈ।

-PTC News

Related Post