Sat, Apr 27, 2024
Whatsapp

ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ

Written by  Baljit Singh -- May 26th 2021 01:17 PM
ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ

ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਅੱਜ ਫਿਰ ਤੋਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਬੀਤੇ 24 ਘੰਟਿਆਂ ਦੌਰਾਨ 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਨਾਲ ਇਕ ਸਾਕਾਰਾਤਮਕ ਉਮੀਦ ਦਿਖੀ ਸੀ। ਮੰਗਲਵਾਰ ਨੂੰ ਦੇਸ਼ ਵਿਚ 2 ਲੱਖ ਤੋਂ ਘੱਟ ਮਾਮਲੇ ਸਾਹਮਣੇ ਆਏ ਸਨ ਜੋ 14 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਸੀ। ਪੜ੍ਹੋ ਹੋਰ ਖ਼ਬਰਾਂ : ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼   [caption id="attachment_500439" align="aligncenter" width="600"]india-covid-19-cases-rise-by-208921-union-health-ministry ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ[/caption]

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਨੇ PM ਮੋਦੀ ਦਾ ਫੂਕਿਆ ਪੁਤਲਾ 

ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦਾ ਅੰਕੜਾ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਬੀਤੇ 24 ਘੰਟਿਆਂ ਵਿੱਚ 2,08,921 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 4,157 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਦੇ ਮੁਤਾਬਕ ਬੀਤੇ 24 ਘੰਟਿਆਂ ਵਿੱਚ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਡਿਸਚਾਰਜ ਹੋਏ ਲੋਕਾਂ ਦੀ ਗਿਣਤੀ 2,95,955 ਹੈ। ਉਥੇ ਹੀ ਇਸ ਮਿਆਦ ਵਿੱਚ 20,39,087 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। [caption id="attachment_500441" align="aligncenter" width="600"]india-covid-19-cases-rise-by-208921-union-health-ministry ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ[/caption] ICMR ਮੁਤਾਬਕ 25 ਮਈ ਤੱਕ 33,48,11,496 ਸੈਂਪਲਾਂ ਦੀ ਕੋਵਿਡ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 22,17,320 ਸੈਂਪਲਾਂ ਦੀ ਜਾਂਚ ਸਿਰਫ ਮੰਗਲਵਾਰ ਨੂੰ ਕੀਤੀ ਗਈ। ਦੇਸ਼ ਵਿੱਚ ਹੁਣ ਤੱਕ ਕੁੱਲ ਇਨਫੈਕਟਿਡਾਂ ਦੀ ਗਿਣਤੀ 2,71,57,795 ਹੋ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 3,11,388 ਹੋ ਗਈ ਹੈ। ਦੇਸ਼ ਵਿੱਚ ਅਜੇ ਕੁੱਲ 24,95,591 ਸਰਗਰਮ ਮਾਮਲੇ ਹਨ, ਉਥੇ ਹੀ ਸਿਹਤਮੰਦ ਹੋਣ ਵਾਲਿਆਂ ਦਾ ਅੰਕੜਾ 2,43,50,816 ਹੋ ਗਿਆ ਹੈ। 16 ਜਨਵਰੀ ਤੋਂ ਦੇਸ਼ ਵਿੱਚ ਸ਼ੁਰੂ ਕੀਤੇ ਗਏ ਵੈਕਸੀਨੇਸ਼ਨ ਦੇ ਵਿਅਪਕ ਅਭਿਆਨ ਦੇ ਤਹਿਤ ਹੁਣ ਤੱਕ 20,06,62,456 ਡੋਜ਼ ਦਿੱਤੇ ਜਾ ਚੁੱਕੇ ਹਨ। [caption id="attachment_500440" align="aligncenter" width="600"]india-covid-19-cases-rise-by-208921-union-health-ministry ਭਾਰਤ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਨਵੇਂ ਮਾਮਲੇ[/caption] ਸੋਮਵਾਰ ਨੂੰ ਭਾਰਤ ਨੇ ਕੋਰੋਨਾ ਇਨਫੈਕਟਿਡਾਂ ਦੇ ਮੌਤਾਂ ਦੇ 3 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ ਤੇ ਅਮਰੀਕਾ ਤੇ ਬ੍ਰਾਜ਼ੀਲ ਦੇ ਬਾਅਦ 3 ਲੱਖ ਤੋਂ ਵਧੇਰੇ ਕੋਰੋਨਾ ਇਨਫੈਕਟਿਡਾਂ ਦੀ ਮੌਤ ਵਾਲਾ ਦੇਸ਼ ਬਣ ਗਿਆ। ਬੀਤੇ 15 ਦਿਨਾਂ ਵਿੱਚ ਭਾਰਤ ਵਿੱਚ 60 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਹਨ। -PTC News

Top News view more...

Latest News view more...