ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆ ਮੱਥਾ

By  Shanker Badra January 23rd 2020 12:26 PM

ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆ ਮੱਥਾ:ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਸ਼ਰਧਾ ਕਪੂਰ , ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਦੀ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਸ਼ਰਧਾ ਕਪੂਰ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। [caption id="attachment_382478" align="aligncenter" width="300"]Varun Dhawan and Shraddha Kapoor At Gurudwara Sri Bangla Sahib ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆਮੱਥਾ[/caption] ਦਰਅਸਲ 'ਚ ਫਿਲਮ ਦੇ ਰਿਲੀਜ਼ 'ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਦੇ ਲਈ ਇਹ ਦੋਵੇਂ ਅਦਾਕਾਰ ਆਪਣੀ ‘ਸਟ੍ਰੀਟ ਡਾਂਸਰ’ ਟੀਮ ਨਾਲ ਫਿਲਮ ਪ੍ਰਮੋਸ਼ਨ ਲਈ ਦਿੱਲੀ ਆਏ ਸਨ। ਇਸ ਦੌਰਾਨ ਉਹ ਦੋਵੇਂ ਟੀਮ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਹੁੰਚੇ ਅਤੇ ਫਿਲਮ ਦੇ ਸਫਲ ਹੋਣ ਦੀ ਅਰਦਾਸ ਵੀ ਕੀਤੀ ਹੈ ਅਤੇ ਮੱਥਾ ਟੇਕਣ ਤੋਂ ਬਾਅਦ ਦੋਵੇਂ ਸਿਤਾਰਿਆਂ ਨੇ ਗੁਰਦੁਆਰਾ ਸਾਹਿਬ 'ਚ ਸੇਵਾ ਵੀ ਕੀਤੀ ਹੈ। [caption id="attachment_382477" align="aligncenter" width="300"]Varun Dhawan and Shraddha Kapoor At Gurudwara Sri Bangla Sahib ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆਮੱਥਾ[/caption] ਇਸ ਫਿਲਮ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ 3 ਡੀ ਡਾਂਸ ਫਿਲਮ ਦੱਸਿਆ ਜਾ ਰਿਹਾ ਹੈ। 24 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਦਰਸ਼ਕਾਂ ਤੋਂ ਕਾਫੀ ਉਮੀਦਾਂ ਹਨ। 'ਸਟ੍ਰੀਟ ਡਾਂਸਰ 3 ਡੀ' ਨੂੰ ਯੂ/ਏ ਸਰਟੀਫਿਕੇਟ ਮਿਲਿਆ ਹੈ। ਇਹ ਇੱਕ ਸਾਫ਼-ਸੁਥਰੀ ਫਿਲਮ ਹੈ, ਜਿਸ ਨੂੰ ਨੌਜਵਾਨਾਂ ਦੇ ਨਾਲ-ਨਾਲ ਫੈਮਿਲੀ ਵੀ ਕਾਫੀ ਪਸੰਦ ਕਰੇਗੀ। ਇਸ ਫਿਲਮ 'ਚ ਮਨੋਰੰਜਨ, ਐਕਸ਼ਨ, ਡਾਂਸ ਅਤੇ ਜਜ਼ਬਾਤ ਦੇ ਨਾਲ-ਨਾਲ ਦੇਸ਼ ਭਗਤੀ ਵੀ ਵੇਖਣ ਨੂੰ ਮਿਲੇਗੀ। [caption id="attachment_382479" align="aligncenter" width="300"]Varun Dhawan and Shraddha Kapoor At Gurudwara Sri Bangla Sahib ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਟੇਕਿਆਮੱਥਾ[/caption] ਜ਼ਿਕਰਯੋਗ ਹੈ ਕਿ 'ਸਟ੍ਰੀਟ ਡਾਂਸਰ 3 ਡੀ' ਫਿਲਮ 'ਏਬੀਸੀਡੀ' ਦੀ ਤੀਜੀ ਲੜੀ ਹੈ। ਇਸ ਦਾ ਪਹਿਲਾ ਪਾਰਟ ਸਾਲ 2013 'ਚ ਆਇਆ ਸੀ, ਜਦੋਂ ਕਿ ਦੂਜਾ ਪਾਰਟ 2015 'ਚ ਜਾਰੀ ਕੀਤਾ ਗਿਆ ਸੀ। ਪਹਿਲੇ ਪਾਰਟ ਦੀ ਸਫਲਤਾ ਨੂੰ ਵੇਖਦਿਆਂ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ‘ਏਬੀਸੀਡੀ 2’ ਵਿੱਚ ਕੰਮ ਕੀਤਾ ਸੀ। ਇਸ ਦੇ ਨਾਲ ਹੀ 'ਸਟ੍ਰੀਟ ਡਾਂਸਰ 3 ਡੀ' ਦੇ ਤੀਜੇ ਪਾਰਟ 'ਚ ਮਸ਼ਹੂਰ ਆਈਟਮ ਗਰਲ ਨੋਰਾ ਫਤੇਹੀ ਦੀ ਐਂਟਰੀ ਹੋ ਗਈ ਹੈ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੈਮੋ ਡੀਸੂਜ਼ਾ ਨੇ ਕੀਤਾ ਹੈ। -PTCNews

Related Post