ਪ੍ਰਸਿੱਧ ਅਦਾਕਾਰ ਗਿਰੀਸ਼ ਕਨਾਰਡ ਦਾ ਹੋਇਆ ਦਿਹਾਂਤ , ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ

By  Shanker Badra June 10th 2019 11:05 AM

ਪ੍ਰਸਿੱਧ ਅਦਾਕਾਰ ਗਿਰੀਸ਼ ਕਨਾਰਡ ਦਾ ਹੋਇਆ ਦਿਹਾਂਤ , ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ:ਮੁੰਬਈ : ਪ੍ਰਸਿੱਧ ਅਦਾਕਾਰ, ਨਾਟਕਕਾਰ ਅਤੇ ਗਿਆਨ-ਪੀਠ ਪੁਰਸਕਾਰ ਨਾਲ ਸਨਮਾਨਿਤ ਗਿਰੀਸ਼ ਕਰਨਾਡ ਦਾ ਅੱਜ 81 ਸਾਲ ਦੀ ਉਮਰ 'ਚ ਅੱਜ ਬੇਂਗਲੁਰੂ 'ਚ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। [caption id="attachment_305025" align="aligncenter" width="298"]veteran film and theatre personality Girish Karnad dies at 81
ਪ੍ਰਸਿੱਧ ਅਦਾਕਾਰ ਗਿਰੀਸ਼ ਕਨਾਰਡ ਦਾ ਹੋਇਆ ਦਿਹਾਂਤ , ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ[/caption] ਉਹ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੇ ਦਿਹਾਂਤ ਦਾ ਕਾਰਨ ਮਲਟੀਪਲ ਆਰਗਨ ਦਾ ਫੇਲ ਹੋਣਾ ਦੱਸਿਆ ਜਾ ਰਿਹਾ ਹੈ। [caption id="attachment_305024" align="aligncenter" width="300"]veteran film and theatre personality Girish Karnad dies at 81
ਪ੍ਰਸਿੱਧ ਅਦਾਕਾਰ ਗਿਰੀਸ਼ ਕਨਾਰਡ ਦਾ ਹੋਇਆ ਦਿਹਾਂਤ , ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ[/caption] ਦੱਸ ਦੇਈਏ ਕਿ ਗਿਰੀਸ਼ ਕਰਨਾਡ ਨੂੰ 1978 'ਚ ਆਈ ਫਿਲਮ 'ਭੂਮਿਕਾ' ਲਈ ਨੈਸ਼ਨਲ ਐਵਾਰਡ ਵੀ ਮਿਲਿਆ ਸੀ।ਉਨ੍ਹਾਂ ਨੂੰ ਸਾਲ 1998 'ਚ ਸਾਹਿਤ ਦੇ ਪ੍ਰਤੀਸ਼ਿਠ ਗਿਆਨਪੀਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।ਗਿਰੀਸ਼ ਕਰਨਾਡ ਨੇ ਕਮਰਸ਼ੀਲ ਸਿਨੇਮਾ ਨਾਲ ਸਮਾਨਾਂਤਰ ਸਿਨੇਮਾ ਲਈ ਵੀ ਖੂਬ ਕੰਮ ਕੀਤਾ ਹੈ। [caption id="attachment_305026" align="aligncenter" width="300"]veteran film and theatre personality Girish Karnad dies at 81
ਪ੍ਰਸਿੱਧ ਅਦਾਕਾਰ ਗਿਰੀਸ਼ ਕਨਾਰਡ ਦਾ ਹੋਇਆ ਦਿਹਾਂਤ , ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ ਜ਼ਿਕਰਯੋਗ ਹੈ ਕਿ ਗਿਰੀਸ਼ ਨੇ 1970 ਵਿੱਚ ਕੰਨੜ ਫਿਲਮ 'ਸੰਸਕਾਰ' ਨਾਲ ਆਪਣਾ ਐਕਟਿੰਗ ਤੇ ਸਕ੍ਰੀਨ ਰਾਇਟਿੰਗ ਡੈਬਿਊ ਕੀਤਾ ਸੀ।ਇਸ ਫਿਲਮ ਨੇ ਕੰਨੜ ਸਿਨੇਮਾ ਦਾ ਪਹਿਲਾ 'ਪ੍ਰੈਜੀਡੈਂਟ ਗੋਲਡਨ ਲੋਟਸ ਐਵਾਰਡ' ਜਿੱਤਿਆ ਸੀ।ਇਸ ਤੋਂ ਬਾਅਦ ਬਾਲੀਵੁੱਡ 'ਚ ਉਨ੍ਹਾਂ ਦੀ ਪਹਿਲੀ ਫਿਲਮ 1974 'ਚ 'ਜਾਦੂ ਕਾ ਸੰਖ ਆਈ ਸੀ।ਗਿਰੀਸ਼ ਕਰਨਾਡ ਨੇ ਸਲਮਾਨ ਖਾਨ ਦੀ ਫਿਲਮ 'ਏਕ ਥਾ ਟਾਈਗਰ' ਅਤੇ 'ਟਾਈਗਰ ਜਿੰਦਾ ਹੈ' ਵਿੱਚ ਵੀ ਕੰਮ ਕੀਤਾ ਹੈ। -PTCNews

Related Post