ਗੁਰਦੁਆਰਾ ਸਾਹਿਬ 'ਚ 2 ਧਿਰਾਂ 'ਚ ਝੜਪ, ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

By  Jasmeet Singh September 17th 2022 06:04 PM

ਫਰੀਦਕੋਟ, 17 ਸਤੰਬਰ: ਪੰਜਾਬ ਦੇ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਣ ਦੀ ਖ਼ਬਰ ਹੈ। ਫਰੀਦਕੋਟ 'ਚ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ 'ਚ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਜਿਸ ਕੋਲ ਜੋ ਵੀ ਹੱਥ ਆਉਂਦਾ ਉਸ ਨਾਲ ਉਨ੍ਹੇ ਵਿਰੋਧੀ ਧਿਰ 'ਤੇ ਹਮਲਾ ਕਰ ਦਿੱਤਾ।

ਝਗੜੇ ਦੇ ਦਰਮਿਆਨ ਇੱਕ ਜੋੜੇ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਗੁਰਦੁਆਰੇ ਦੇ ਅੰਦਰ ਹੀ ਇੱਕ ਦੂਜੇ 'ਤੇ ਜ਼ੋਰਦਾਰ ਮੁੱਕੇ-ਲੱਤਾਂ ਚੱਲੀਆਂ।

ਕਾਲਬਲੇਗੌਰ ਹੈ ਕਿ ਇਸ ਦੌਰਾਨ ਕਈ ਸਿੱਖਾਂ ਦੀਆਂ ਦਸਤਾਰਾਂ ਵੀ ਖਿੰਡ ਗਈਆਂ। ਇਹ ਬਹਿਸ ਉਸ ਸਮੇਂ ਹੱਥੋਪਾਈ ਵਿੱਚ ਤਬਦੀਲ ਹੋ ਗਈ ਜਦੋਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਅਤੇ ਸਾਬਕਾ ਕਮੇਟੀ ਦੇ ਮੈਂਬਰਾਂ ਵਿੱਚ ਟਕਰਾਅ ਹੋ ਗਿਆ। ਜੋ ਜਲਦ ਹੀ ਲੜਾਈ ਵਿੱਚ ਤਬਦੀਲ ਹੋ ਗਈ।

ਇਸ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਖ਼ਤ ਨੋਟਿਸ ਲਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।

-PTC News

Related Post