Viral Video : ਬਿਲਕੁਲ ਵੱਖਰੇ ਪੱਧਰ 'ਤੇ ਵਾਇਰਲ ਹੋ ਰਿਹਾ ਅਮਰੂਦ ਵੇਚਣ ਵਾਲੇ ਦਾ ਵੀਡੀਓ

By  Manu Gill March 2nd 2022 05:28 PM

Viral Video : ਕੱਚਾ ਬਦਾਮ(Kacha Badam) ਦੇ ਬਾਅਦ ਹਾਲ ਹੀ 'ਚ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਫਲ ਵੇਚਣ ਵਾਲਾ ਅਮਰੂਦ ਵੇਚਣ ਲਈ ਇਕ ਗੀਤ ਗਾਉਂਦਾ ਹੈ। ਇੱਕ ਖੇਤਰੀ Youtube ਚੈਨਲ ਦੁਆਰਾ ਵੀਡੀਓ ਨੂੰ ਸਾਂਝਾ ਕੀਤਾ ਗਿਆ ਜਿਸ ਤੋਂ ਬਾਅਦ ਬੇਨਾਮ ਫਲ ਵੇਚਣ ਵਾਲਾ ਪ੍ਰਸਿੱਧ ਹੋ ਗਿਆ।

ਅਮਰੂਦ-ਵੇਚਣ-ਵਾਲੇ-ਦਾ-ਵੀਡੀਓ-Youtube-'ਤੇ-ਹੋ-ਰਿਹਾ-ਵਾਇਰਲ

ਆਪਣੀ ਤਕੜੀ ਚੋਂ ਕਾਲੇ ਬੈਗ ਵਿਚ ਅਮਰੂਦ ਪਾਉਂਦਿਆਂ ਫਲ ਵੇਚਣ ਵਾਲਾ ਗਾਉਂਦਾ ਹੈ “ਯੇ ਹਰੀ ਹਰੀ, ਕੱਚੀ ਕੱਚੀ, ਪੀਲੀ ਪੀਲੀ, ਪੱਕੀ ਪੱਕੀ, ਮੀਠੀ ਮੀਠੀ, ਗੱਦਾਰ ਗੱਦਾਰ, ਤਜ਼ਾ ਤਾਜ਼ਾ, ਨਮਕ ਲਗਾ ਕੇ ਖਾਜ ਖਾਜਾ,”।ਇਸ ਨੂੰ ਪਹਿਲੀ ਵਾਰ ਸਮਾਧ ਸੰਵਾਦ ਦੁਆਰਾ ਸਾਂਝਾ ਕੀਤਾ ਗਿਆ ਸੀ, ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਕਿ “ਕੱਚਾ ਬਦਾਮ ਦੇ ਬਾਦ ਅਮਰੂਦ ਬੇਚਨੇ ਵਾਲਾ ਦਾ ਵੀਡੀਓ ਵਾਇਰਲ”।

ਫਲ ਵਿਕਰੇਤਾ ਦੀ ਤੁਲਨਾ ਪੱਛਮੀ ਬੰਗਾਲ ਦੇ ਭੁਵਨ ਬਦਿਆਕਰ (Bhuvan Badyakar) ਨਾਲ ਕੀਤੀ ਜਾ ਰਹੀ ਹੈ ਜਿਸ ਦੀ ਮੂੰਗਫਲੀ ਵੇਚਣ ਲਈ ਗਏ ਗੀਤ ਕੱਚਾ ਬਦਾਮ (Kacha Badam) ਦੀ ਵੀਡੀਓ ਬਹੁਤ ਵਾਇਰਲ ਹੋਇਆ ਸੀ| ਜੋ ਸੌਰਵ ਗਾਂਗੁਲੀ ਦੁਆਰਾ ਹੋਸਟ ਕੀਤੇ ਗਏ ਬੰਗਾਲੀ ਕਵਿਜ਼ ਸ਼ੋਅ ਦਾਦਾਗਿਰੀ ਅਨਲਿਮਟਿਡ (Dadagiri Unlimited) ਵਿਚ ਵੀ ਨਜ਼ਰ ਆਏ ਸਨ| ਜਿਸ ਨੂੰ ਇੰਨੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਸੀ ਕਿ ਬਦਿਆਕਰ ਲੋਕਾਂ ਵਿਚ ਪ੍ਰਸਿੱਧ ਹੋਗਿਆ ।

ਅਮਰੂਦ-ਵੇਚਣ-ਵਾਲੇ-ਦਾ-ਵੀਡੀਓ-Youtube-'ਤੇ-ਹੋ-ਰਿਹਾ-ਵਾਇਰਲ

ਫਰਵਰੀ ਵਿੱਚ, ਕੱਚਾ ਬਦਮ(Kacha Badam) ਐਨਾ ਕੁ ਪ੍ਰਸਿੱਧ ਹੋਗਿਆ ਸੀ ਕਿ ਇਸਨੂੰ ਇੱਕ ਰਿਕਾਰਡ ਲੇਬਲ ਦੁਆਰਾ ਰੀਮਿਕਸ ਕੀਤਾ ਗਿਆ ਸੀ ਅਤੇ ਬਦਿਆਕਰ (Bhuvan Badyakar) ਨੇ ਖੁਦ ਗੀਤ ਵੀਡੀਓ ਵਿੱਚ ਪ੍ਰਦਰਸ਼ਿਤ ਕੀਤਾ ਸੀ।ਬਦਿਆਕਰ (Bhuvan Badyakar) ਨੇ ਹਮੇਸ਼ਾ ਤੋਂ ਹੀ ਇੱਕ ਪੇਸ਼ੇਵਰ ਗਾਇਕ ਬਣਨ ਦਾ ਸੁਪਨਾ ਦੇਖਿਆ ਸੀ ਪਰ ਉਸ ਦੇ ਹਾਲਾਤਾਂ ਨੇ ਇਹ ਸੰਭਵ ਨਹੀਂ ਹੋਣ ਦਿੱਤਾ। ਫਿਰ ਵੀ ਕੁਝ ਅਵਿਸ਼ਵਾਸ਼ਯੋਗ ਪ੍ਰਤਿਭਾਸ਼ਾਲੀ ਲੋਕ ਹਮੇਸ਼ਾ ਇੱਕ ਲਾਂਚਪੈਡ ਦੇ ਰੂਪ ਵਿੱਚ ਸੋਸ਼ਲ ਮੀਡੀਆ ਨਾਲ ਇੱਕ ਰਸਤਾ ਲੱਭਦੇ ਹਨ। ਓਦਾਂ ਹੀ ਅਮਰੂਦ ਵੇਚਣ ਵਾਲੇ ਨੇ ਆਪਣਾ ਅੱਡਾ ਬਣਾ ਲਿਆ ਹੈ।

ਅਮਰੂਦ-ਵੇਚਣ-ਵਾਲੇ-ਦਾ-ਵੀਡੀਓ-Youtube-'ਤੇ-ਹੋ-ਰਿਹਾ-ਵਾਇਰਲ

ਇੱਥੇ ਪੜ੍ਹੋ ਹੋਰ ਖ਼ਬਰਾਂ: Success Story : ਕਦੇ ਅਖਬਾਰ ਵੇਚ ਕੀਤੀ ਸੀ ਪੜ੍ਹਾਈ, ਅੱਜ ਇਹ ਨੌਜਵਾਨ ਹੈ ਸਫਲ IAS

-PTC News

Related Post