ਐਸ.ਸੀ./ਬੀ.ਸੀ. ਵਿੱਤ ਕਾਰਪੋਰੇਸ਼ਨਾਂ ਤੋਂ ਲਏ ਕਰਜ਼ੇ 50,000/- ਰੁਪਏ ਤੱਕ ਮੁਆਫ ਕਰਨ ਨੂੰ ਹਰੀ ਝੰਡੀ

By  Joshi March 22nd 2018 09:01 PM -- Updated: March 22nd 2018 09:15 PM

waiver of loans up to rs 50000 from scbc finance corporations: ਮੰਤਰੀ ਮੰਡਲ ਵੱਲੋਂ ਐਸ.ਸੀ./ਬੀ.ਸੀ. ਵਿੱਤ ਕਾਰਪੋਰੇਸ਼ਨਾਂ ਤੋਂ ਲਏ ਕਰਜ਼ੇ 50,000/- ਰੁਪਏ ਤੱਕ ਮੁਆਫ ਕਰਨ ਨੂੰ ਹਰੀ ਝੰਡੀ

15890 ਲਾਭਪਾਤਰੀਆਂ ਨੂੰ 52 ਕਰੋੜ ਰੁਪਏ ਦਾ ਲਾਭ ਹੋਵੇਗਾ

ਚੰਡੀਗੜ੍ਹ:  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਪੀ.ਐਸ.ਸੀ.ਐਲ.ਡੀ.ਐਫ.ਸੀ.) ਅਤੇ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਪੀ.ਬੀ.ਸੀ.ਐਲ.ਡੀ.ਐਫ.ਸੀ.) ਤੋਂ ਲਏ 50,000 ਤੱਕ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਕਰ ਲਿਆ ਹੈ |

ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਮੰਤਰੀ ਮੰਡਲ ਨੇ ਇਸ ਕਰਜ਼ੇ ਮੁਆਫੀ ਲਈ ਰਾਹ ਪੱਧਰਾ ਕਰ ਦਿੱਤਾ ਹੈ ਜਿਸ ਦੇ ਨਾਲ 31 ਮਾਰਚ, 2017 ਤੱਕ ਕਰਜ਼ਾ ਲੈਣ ਵਾਲੇ 15890 ਵਿਅਕਤੀਆਂ ਨੂੰ ਲਾਭ ਹੋਵੇਗਾ ਜਿਨ੍ਹਾਂ ਵਿਚ ਭੁਗਤਾਨ ਨਾ ਕਰਨ ਸਕਣ ਵਾਲੇ ਡਿਫਾਲਟਰ ਵਿਅਕਤੀ ਵੀ ਸ਼ਾਮਲ ਹਨ |

ਪੰਜਾਬ ਅਨੁਸੂਚਿਤ ਜਾਤੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਕਰਜ਼ਾ ਲੈਣ ਵਾਲੇ 14260 ਵਿਅਕਤੀਆਂ ਨੂੰ ਕਰਜ਼ਾ ਮੁਆਫੀ ਦਾ ਲਾਭ ਪ੍ਰਾਪਤ ਹੋਵੇਗਾ | ਇਸ ਦੀ ਕੁੱਲ ਵਿੱਤੀ ਦੇਣਦਾਰੀ 45.41 ਕਰੋੜ ਰੁਪਏ ਹੈ | ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਲਾਭਪਾਤਰੀਆਂ ਦੀ ਗਿਣਤੀ 1630 ਹੈ ਜਿਨ੍ਹਾਂ ਦੀ ਕੁੱਲ ਵਿੱਤੀ ਦੇਣਦਾਰੀ 6.59 ਕਰੋੜ ਰੁਪਏ ਹੈ |

waiver of loans up to rs 50000 from scbc finance corporations: ਇਸ ਸਕੀਮ ਦੇ ਹੇਠ ਲਾਭਪਾਤਰੀਆਂ ਨੂੰ ਬਕਾਇਆ ਰਾਸ਼ੀ ਸਮੇਤ ਵਿਆਜ਼ ਦਾ 50,000/- ਰੁਪਏ ਘਟਾ ਕੇ ਭੁਗਤਾਨ ਕਰਨ ਤੋਂ ਹੀ ਬਾਅਦ ਭਾਰਹੀਣਤਾ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਕਿਉਂਕਿ ਇਸ 50,000/- ਰੁਪਏ ਨੂੰ ਸਰਕਾਰ ਨੇ ਮੁਆਫ ਕਰਨ ਦਾ ਫੈਸਲਾ ਕੀਤਾ ਹੈ | ਵਿਆਜ਼/ਜ਼ੁਰਮਾਨਾ ਵਿਆਜ਼ ਨੂੰ ਜੋੜੇ ਜਾਣ ਦੀ ਆਖ਼ਰੀ ਮਿਤੀ 31 ਮਾਰਚ, 2017 ਨਿਰਧਾਰਤ ਕੀਤੀ ਗਈ ਹੈ |

ਜਿਨ੍ਹਾਂ ਕਰਜ਼ਦਾਰਾਂ ਨੇ ਕਾਰਪੋਰੇਸ਼ਨ ਦੇ ਵਿਰੁੱਧ ਅਦਾਲਤ ਵਿਚ ਪਹਿਲਾਂ ਹੀ ਸਿਵਲ ਮਾਮਲਾ ਦਰਜ ਕੀਤਾ ਹੋਇਆ ਹੈ ਉਨ੍ਹਾਂ ਨੂੰ ਓਦੋਂ ਤੱਕ ਇਸ ਸਕੀਮ ਹੇਠ ਨਹੀਂ ਲਿਆਂਦਾ ਜਾਵੇਗਾ ਜਦੋਂ ਤੱਕ ਉਹ ਬਿਨ੍ਹਾਂ ਸ਼ਰਤ ਕੇਸ ਵਾਪਸ ਨਹੀਂ ਲੈਂਦੇ | ਜੇ ਇਸ ਸਕੀਮ ਦੇ ਹੇਠ ਮੁਆਫੀ ਬਾਰੇ ਕੋਈ ਵਿਵਾਦ ਉਤਪਨ ਹੁੰਦਾ ਹੈ ਤਾਂ ਕਾਰਪੋਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਇਸ ਸਬੰਧੀ ਫੈਸਲਾ ਲੈਣ ਦੇ ਸਮਰੱਥ ਅਧਿਕਾਰੀ ਹੋਣਗੇ |

ਇਸ ਸਕੀਮ ਦੇ ਹੇਠ ਕਾਰਪੋਰੇਸ਼ਨ ਦੇ ਨਿਯਮ ਨੂੰ ਸੋਧਿਆ ਮੰਨਿਆ ਜਾਵੇਗਾ | ਜੇ ਇਸ ਸਕੀਮ ਹੇਠ ਕੋਈ ਕਾਨੂੰਨੀ ਵਿਵਾਦ ਉਤਪਨ ਹੁੰਦਾ ਹੈ ਤਾਂ ਇਸ ਦਾ ਕਾਨੂੰਨੀ ਅਧਿਕਾਰ ਖੇਤਰ ਸਿਰਫ ਚੰਡੀਗੜ੍ਹ ਅਦਾਲਤ ਹੋਵੇਗਾ |

ਪੰਜਾਬ ਅਨੁਸੂਚਿਤ ਜਾਤੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਅਨੁਸੂਚਿਤ ਜਾਤਾਂ ਦੇ ਗ਼ਰੀਬ ਲੋਕਾਂ ਨੂੰ ਬਹੁਤ ਵਾਜਬ ਦਰਾਂ ਦੇ ਵਿਆਜ਼ 'ਤੇ ਕਰਜ਼ੇ ਦਿੱਤੇ ਸਨ ਜਦਕਿ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਾ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਪੱਛੜੀਆਂ ਜਾਤਾਂ ਦੇ ਗ਼ਰੀਬ ਲੋਕਾਂ ਨੂੰ ਕਰਜ਼ੇ ਦਿੱਤੇ ਸਨ | ਇਨ੍ਹਾਂ ਦੋਵਾਂ ਦੀ ਕਰਜ਼ਾ ਵਸੂਲੀ ਕ੍ਰਮਵਾਰ 67 ਫੀਸਦੀ ਅਤੇ 85 ਫੀਸਦੀ ਹੈ |

—PTC News

Related Post