ਫ਼ਿਲਮੀ ਅੰਦਾਜ਼ 'ਚ ਕੀਤੀ ਲੁੱਟ,ਲੁਟੇਰਿਆਂ ਨੇ 30 ਤੋਲੇ ਤੋਂ ਵੱਧ ਸੋਨੇ ਤੇ ਨਕਦੀ 'ਤੇ ਕੀਤਾ ਹੱਥ ਸਾਫ

By  Jagroop Kaur June 3rd 2021 06:45 PM -- Updated: June 3rd 2021 09:34 PM

ਵੀਰਵਾਰ ਦੀ ਸਵੇਰ ਫਿਲਮੀ ਅੰਦਾਜ਼ ’ਚ ਗੁਰਦਾਸਪੁਰ ਦੇ ਪਿੰਡ ਸਾਂਸੀਆਂ 'ਚ ਲੁਟੇਰਿਆਂ ਨੇ ਇਕ ਘਰ ਵਿਚ ਦਾਖਲ ਹੋ ਕੇ ਲੁਟੇਰੇ 35 ਤੋਲੇ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਦੀ ਨਕਦੀ ਲੈ ਗਏ। ਰੋਜੀ ਪਤਨੀ ਗੁਲਸ਼ਨ ਨਿਵਾਸੀ ਡੀਡਾ ਸਾਂਸੀਆਂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ 2 ਕਾਰਾਂ ’ਚ 7 ਲੋਕ ਆਏ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਸੀ, ਉਸਦੇ ਘਰ ਦੇ ਮੁੱਖ ਗੇਟ ਨੂੰ ਤੋੜਣ ਤੋਂ ਬਾਅਦ ਅੰਦਰ ਵਾਲਾ ਦਰਵਾਜ਼ਾ ਵੀ ਜ਼ਬਰਦਸਤੀ ਖੁੱਲ੍ਹਵਾ ਕੇ ਕਹਿਣ ਲੱਗੇ ਕਿ ਉਹ ਸੀ. ਬੀ. ਆਈ. ਚੰਡੀਗੜ੍ਹ ਤੋਂ ਆਏ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਥੇ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਘਰ ਦੀ ਤਲਾਸ਼ੀ ਲੈਣੀ ਹੈ।Advertisement HOME NEWS PHOTOS VIDEOS IJ + Latest News Know Your Client Staff Matters Interviews Special Report Cover Story Feature Issue Archive SUBSCRIPTION Email Alerts Magazine Subscription WhatsApp News Alert Subscription Newsletter ...

Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ

ਪਰਿਵਾਰ ਨੇ ਵੀ ਪੁਲਿਸ ਬਣ ਕੇ ਆਏ ਲੁਟੇਰਿਆਂ ’ਚੋਂ 2 ਲੋਕਾਂ ਦੇ ਹੱਥਾਂ ’ਚ ਪਿਸਤੌਲ ਜਦਕਿ ਬਾਕੀਆਂ ਦੇ ਹੱਥਾਂ ਵਿਚ ਵੀ ਤੇਜ਼ਧਾਰ ਹਥਿਆਰ ਦੇਖੇ ਤਾਂ ਪਰਿਵਾਰ ਨੇ ਕੁਝ ਨਹੀਂ ਕਿਹਾ ਅਤੇ ਜੋ ਵੀ ਕਰਦੇ ਰਹੇ ਉਸ ਤਰ੍ਹਾਂ ਹੀ ਕਰਨ ਦਿੱਤੋ ਅਜਿਹੇ ਚ ਲੁਟੇਰਿਆਂ ਨੇ ਅਲਮਾਰੀ ਤੋਂ 35 ਤੋਲੇ ਸੋਨੇ ਦੇ ਗਹਿਣੇ ਅਤੇ 4 ਲੱਖ ਰੁਪਏ ਦੀ ਨਕਦੀ ਕੱਢਣ ਤੋਂ ਬਾਅਦ ਘਰ ’ਚ ਮੌਜੂਦ ਲੋਕਾਂ ਦੇ 7 ਮੋਬਾਇਲ ਖੋਹ ਕੇ ਲੈ ਗਏ।

Read More : ਜਾਣੋ ਕੋਰੋਨਾ ਦਾ ਜਲਦ ਪਤਾ ਲਗਾਉਣ ਲਈ ਐਕਸਰੇ ਸੇਤੁ ਕਿਵੇਂ ਹੋਵੇਗਾ ਸਹਾਇਕ

ਘਰ ’ਚ ਕਰੀਬ 2 ਘੰਟੇ ਲੁੱਟ ਖੋਹ ਕਰਨ ਤੋਂ ਬਾਅਦ ਲੁਟੇਰੇ ਜਾਂਦੇ ਸਮੇਂ ਕਮਰੇ ਦੀ ਕੁੰਡੀ ਲਾ ਗਏ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਪਿਛਲੇ ਪਾਸਿਓਂ ਨਿਕਲਦੇ ਸਮੇਂ ਇਕ ਲੁਟੇਰੇ ਨੇ ਕੁੰਡੀ ਖੋਲ੍ਹੀ ਅਤੇ ਸਾਰਿਆਂ ਨੂੰ ਬਾਹਰ ਕੱਢਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਲੁਟੇਰਿਆਂ ਦਾ ਪਤਾ ਲਗਾਉਣ ਲਈ ਫਾਰੈਂਸਿਕ ਅਤੇ ਡਾਗ ਸਕੁਐਡ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਰੋਜੀ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਉਸ ’ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਇਸ ਘਟਨਾ ਦੇ ਤਾਰ ਵੀ ਉਨ੍ਹਾਂ ਨਾਲ ਜੁੜੇ ਹੋ ਸਕਦੇ ਹਨ।

Related Post