“ਜਲ ਹੀ ਜੀਵਨ ਹੈ” ਜਲ ਬਿਨ੍ਹਾਂ ਜੀਵਨ ਦੀ ਕਲਪਨਾ ਮੁਸ਼ਕਲ, ਜਾਣੋ ਇਸਦੀ ਮਹੱਤਤਾ

By  Tanya Chaudhary March 22nd 2022 03:50 PM

World Water Day 2022: 'ਜਲ ਹੀ ਜੀਵਨ ਹੈ' ਇਹ ਗੱਲ ਤੁਹਾਡੇ ਵਿਚੋਂ ਬਹੁਤਿਆਂ ਨੇ ਜਰੂਰ ਸੁਣੀ ਹੋਵੇਗੀ। ਦੁਨੀਆਂ ਵਿਚ ਪਾਣੀ ਬਥੇਰਾ ਹੈ ਪਰ ਫੇਰ ਵੀ ਦੇਸ਼- ਦੁਨੀਆਂ ਵਿਚ ਪਾਣੀ ਨੂੰ ਲੈ ਕੇ ਸੰਸਾਰ ਨੂੰ ਜਲ ਸੰਕਟ (ਪਾਣੀ ਸੰਕਟ) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲ ਮਨੁੱਖ ਅਤੇ ਜੀਵ-ਜੰਤੂਆਂ ਲਈ ਬਹੁਤ ਜਰੂਰੀ ਹੈ। ਪਾਣੀ ਦੀ ਵਰਤੋਂ ਲੱਗਭਗ ਹਰ ਅਹਿਮ ਕੰਮ ਵਿਚ ਕੀਤੀ ਜਾਂਦੀ ਹੈ ਜਿਵੇਂ ਕਿ ਰੋਟੀ ਬਣਾਉਣ ਵਿਚ, ਖੇਤੀ ਕਰਨ ਵਿਚ , ਸਾਫ ਸਫਾਈ ਆਦਿ ਲਈ ਤੇ ਇਸੇ ਕਰ ਕੇ ਪਾਣੀ ਬਿਨਾ ਜੀਵਨ ਦੀ ਕਲਪਨਾ ਕਰਨੀ ਹੀ ਸੰਭਵ ਨਹੀਂ ਹੈ। “ਜਲ ਹੀ ਜੀਵਨ ਹੈ” ਜਲ ਬਿਨ੍ਹਾਂ ਜੀਵਨ ਦੀ ਕਲਪਨਾ ਮੁਸ਼ਕਲ ਇਹ ਵੀ ਪੜ੍ਹੋ : 31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਕਈ ਅਜਿਹੇ ਇਲਾਕੇ ਹਨ ਜਿਥੇ ਗਰਮੀ ਦੇ ਮੌਸਮ ਵਿਚ ਪਾਣੀ ਦੀ ਭਾਰੀ ਕਿੱਲਤ ਦੇਖਣ ਨੂੰ ਮਿਲਦੀ ਹੈ। ਸਾਫ ਸੁਥਰਾ ਅਤੇ ਵਰਤੋਂ ਲਾਇਕ ਪਾਣੀ ਦੇਸ਼ ਦੀ ਤਰੱਕੀ ਦੀ ਪਹਿਲੀ ਪੌੜੀ ਹੈ ਜਿਸ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਪਾਣੀ ਦੀ ਕਿੱਲਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ, ਜਿਸ ਦੇ ਕਾਰਨ ਸਾਨੂੰ ਆਉਣ ਵਾਲੇ ਸਮੇਂ ਵਿਚ ਕਈ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। “ਜਲ ਹੀ ਜੀਵਨ ਹੈ” ਜਲ ਬਿਨ੍ਹਾਂ ਜੀਵਨ ਦੀ ਕਲਪਨਾ ਮੁਸ਼ਕਲਇਸ ਲਈ ਅੱਜ ਯਾਨੀ ਕਿ 22 ਮਾਰਚ ਨੂੰ ਪੂਰੀ ਦੁਨੀਆ ਵਿੱਚ ਜਲ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਲੋਕਾਂ ਦਾ ਧਿਆਨ ਪਾਣੀ ਦੀ ਮਹੱਤਤਾ ਵੱਲ ਆਕਰਸ਼ਿਤ ਕਰਨਾ ਹੈ। ਦੁਨੀਆਂ ਨੂੰ ਪਾਣੀ ਅਤੇ ਪਾਣੀ ਸੰਬੰਧੀ ਆਉਣ ਵਾਲਿਆਂ ਦਿੱਕਤਾਂ ਬਾਰੇ ਸਮੇਂ ਸਿਰ ਸੁਚੇਤ ਹੋਣ ਦੀ ਲੋੜ ਹੈ। ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਇਸ ਦਿਨ ਪਾਣੀ ਦੀ ਵੱਧ ਰਹੀ ਕਮੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਮੁਹਿੰਮਾਂ ਅਤੇ ਕੈਂਪ ਲਗਾਏ ਜਾਂਦੇ ਹਨ। ਆਓ ਜਾਣਦੇ ਹਾਂ ਇਸ ਅਹਿਮ ਦਿਨ ਬਾਰੇ ਕਿ ਹੈ ਇਸ ਦਿਨ ਦਾ ਇਤਿਹਾਸ: ਵਿਸ਼ਵ ਜਲ ਦਿਵਸ ਅੱਜ ਦੇ ਦਿਨ ਸਨ 1992 ਨੂੰ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਵਿਖੇ 'ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਆਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ' ਦਾ ਆਯੋਜਨ ਕੀਤਾ ਗਿਆ ਸੀ। ਇਸ ਦਿਨ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਵੇਗਾ। ਇਸ ਦੇ ਨਾਲ ਹੀ 22 ਮਾਰਚ 1993 ਨੂੰ ਪਹਿਲਾ ਵਿਸ਼ਵ ਜਲ ਦਿਵਸ ਮਨਾਇਆ ਗਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰ੍ਹਾਂ ਧਰਤੀ ਵਿੱਚੋਂ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਅਜਿਹੇ 'ਚ ਲੋੜ ਹੈ ਕਿ ਇਸ ਨੂੰ ਬਚਾਉਣ ਲਈ ਕੁਝ ਅਹਿਮ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਆਉਣ ਵਾਲੀ ਪੀੜੀ ਨੂੰ ਕਿਸੀ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਿਵੇ। ਜੇਕਰ ਇਸ ਸੱਮਸਿਆ ਦਾ ਸਮਾਧਾਨ ਛੇਤੀ ਨਾ ਕੱਡਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦੁਨੀਆ ਪਾਣੀ ਦੇ ਸੰਕਟ ਨਾਲ ਜੂਝਦੀ ਨਜ਼ਰ ਆਵੇਗੀ। ਇਸੇ ਕਰਕੇ ਇਸ ਦਿਨ ਨੂੰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਮਹੱਤਤਾ ਨਾਲ ਮਨਾਇਆ ਜਾਂਦਾ ਹੈ। “ਜਲ ਹੀ ਜੀਵਨ ਹੈ” ਜਲ ਬਿਨ੍ਹਾਂ ਜੀਵਨ ਦੀ ਕਲਪਨਾ ਮੁਸ਼ਕਲ ਹਰ ਸਾਲ ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਜਲ ਦਿਵਸ ਮਨਾਉਣ ਲਈ ਇੱਕ ਥੀਮ(Theme) ਨਿਰਧਾਰਤ ਕੀਤਾ ਜਾਂਦੀ ਹੈ। ਇਸ ਬਾਰ ਵਿਸ਼ਵ ਜਲ ਦਿਵਸ 2022 ਦੀ ਥੀਮ ਹੈ ਭੂਮੀਗਤ ਪਾਣੀ(Groundwater): ਅਦਿੱਖ ਦ੍ਰਿਸ਼ਮਾਨ ਬਣਾਉਣਾ(Make the invisible visible)। ਸੰਸਾਰ ਵਿੱਚ ਪੀਣ ਵਾਲੇ ਪਾਣੀ ਦਾ ਲਗਭਗ ਅੱਧਾ ਹਿੱਸਾ ਧਰਤੀ ਦੇ ਹੇਠਲੇ ਪਾਣੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਸਾਲ ਵਿਸ਼ਵ ਜਲ ਦਿਵਸ ਦੇ ਥੀਮ ਅਨੁਸਾਰ ਧਰਤੀ ਦੇ ਹੇਠਲੇ ਪਾਣੀ ਨੂੰ ਖੋਜਣਾ, ਬਚਾਉਣਾ ਅਤੇ ਸਹੀ ਢੰਗ ਨਾਲ ਵਰਤਣਾ ਹੋਵੇਗਾ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 35 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਿੱਤੇ ਹੁਕਮ ਜ਼ਿਕਰਯੋਗ ਇਹ ਹੈ ਕਿ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਾਣੀ ਦੀ ਸੰਭਾਲ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜਲ ਸ਼ਕਤੀ ਮੰਤਰਾਲੇ ਦਾ ਗਠਨ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੁਆਰਾ ਦੇਸ਼ ਵਿੱਚ ਪਾਣੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੇਸ਼ ਵਿੱਚ ਪਾਣੀ ਨਾਲ ਸਬੰਧਤ ਸਮੱਸਿਆਵਾਂ ਨੂੰ ਦੇਖਣ ਲਈ ਕੋਈ ਮੰਤਰਾਲਾ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦੀ ਅਪੀਲ ਕੀਤੀ। -PTC News

Related Post