Sat, May 11, 2024
Whatsapp

31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ

Written by  Tanya Chaudhary -- March 21st 2022 06:27 PM
31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ

31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ

ਮੋਹਾਲੀ: ਪੰਜਾਬ ਵਿਚ ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਆਮ ਤੌਰ ਤੇ ਹਰ ਸਾਲ 31 ਮਾਰਚ ਨੂੰ ਸ਼ਰਾਬ ਦੇ ਮੁੱਲਾਂ ਵਿਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਵੇਗਾ। ਹਰ ਸਾਲ 31 ਮਾਰਚ ਦੇ ਦਿਨ ਦਾ ਸ਼ਰਾਬ ਪੀਣ ਵਾਲਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਤੇ ਇਸ ਸਾਲ ਵੀ ਸ਼ਰਾਬ ਦੇ ਸ਼ੌਕੀਨਾਂ ਨੂੰ ਇਸ ਦਿਨ ਦੀ ਉਡੀਕ ਸੀ ਕਿ ਠੇਕੇ ਟੁੱਟਣਗੇ ਤੇ ਉਹਨਾਂ ਨੂੰ ਘੱਟ ਕੀਮਤਾਂ 'ਚ ਸ਼ਰਾਬ ਮਿਲੇਗੀ ਪਰ ਇਸ ਬਾਰ ਪੰਜਾਬ ਵਿਚ ਅਜਿਹਾ ਨਹੀਂ ਹੋਵੇਗਾ। ਸ਼ਰਾਬ ਨੂੰ ਸਰਕਾਰ ਦੀ ਆਮਦਨੀ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ, ਜਿਸ ਦੇ ਚਲਦੇ Excise Policy ਵਿਚ ਬਦਲਾਵ ਕਰਨ 'ਤੇ ਵੱਡੇ ਫੈਸਲੇ ਕੀਤੇ ਜਾ ਰਹੇ ਹਨ। 31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ ਦੱਸ ਦਈਏ ਕਿ ਠੇਕਿਆਂ ਦੀ ਮਿਆਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਮਾਰਚ ਨੂੰ ਖ਼ਤਮ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਸੂਬਾ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਹੁਣ ਚਾਲੂ ਠੇਕਿਆਂ ਦੀ ਮਿਆਦ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਸ਼ਰਾਬ ਤੋਂ ਵੱਧ ਤੋਂ ਵੱਧ ਮਾਲੀਆਂ (Revenue) ਇਕੱਠਾ ਕਰਨ ਦੀ ਇੱਛਾ ਨਾਲ ਇਹ ਨਵੀਂ ਐਕਸਾਈਜ਼ ਪਾਲਿਸੀ (Excise Policy) ਬਣਾਉਣ ਦੀ ਵਿਉਂਤਬੰਧੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਇਹ ਹੈ ਕਿ ਇਸ ਨਵੀਂ ਪਾਲਿਸੀ ਨੂੰ ਹਾਲੇ ਕੁਝ ਸਮਾਂ ਲੱਗ ਸਕਦਾ ਹੈ। ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ: ਤੇਲ ਕੰਪਨੀਆਂ ਨੇ ਥੋਕ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗਾਈ ਦੀ ਪਏਗੀ ਮਾਰ 31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲਦੱਸ ਦੇਈਏ ਕਿ ਸਰਕਾਰ ਵੱਲੋਂ ਹਾਲ ਹੀ ਵਿਚ ਪੰਜਾਬ ਦੇ ਕਰੀਬ 7,693 ਠੇਕਿਆਂ ਦੇ ਠੇਕੇਦਾਰਾਂ ਨੂੰ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨ ਮਹੀਨਿਆਂ ਲਈ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਲਈ ਵੱਖਰੇ ਕੋਟੇ ਦੀ ਅਲਾਟਮੈਂਟ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫ਼ੀਸ ਵਿਚ ਵਾਧਾ ਵੀ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਭਗਵੰਤ ਮਾਨ ਨੂੰ ਗ੍ਰਹਿ ਮੰਤਰਾਲਾ, ਹਰਪਾਲ ਚੀਮਾ ਪੰਜਾਬ ਦਾ ਵਿੱਤ ਮੰਤਰੀ ਨਿਯੁਕਤ  31 ਮਾਰਚ ਨੂੰ ਸ਼ਰਾਬੀਆਂ ਲਈ ਵੱਡਾ ਝਟਕਾ, ਟੁੱਟਣਗੇ ਸ਼ਰਾਬੀਆਂ ਦੇ ਦਿਲ ਇਸ ਕਾਰਨ ਕਰ ਕੇ ਹੀ ਇਸ ਬਾਰ ਪੰਜਾਬ ਵਿਚ 31 ਮਾਰਚ ਨੂੰ ਸ਼ਰਾਬ ਦੇ ਰੇਟ ਘੱਟ ਨਹੀਂ ਹੋਣਗੇ ਕਿਉਂਕਿ ਹਰ ਸਾਲ ਠੇਕਿਆਂ ਦੀ ਨਵੀਂ ਅਲਾਟਮੈਂਟ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਤਾਂ ਇਸ ਤੋਂ ਪਹਿਲਾਂ ਠੇਕੇਦਾਰਾਂ ਵੱਲੋਂ ਪੁਰਾਣਾ ਕੋਟਾ ਖ਼ਤਮ ਕਰਨ ਲਈ ਸ਼ਰਾਬ ਅਤੇ ਬੀਅਰ 'ਤੇ ਖਾਸ ਆਫ਼ਰ ਦਿੱਤੇ ਜਾਂਦੇ ਹਨ ਪਰ ਇਸ 31 ਮਾਰਚ ਨੂੰ ਇਹੋ ਜਿਹਾ ਕੋਈ ਵੀ ਆਫ਼ਰ ਲੋਕਾਂ ਨੂੰ ਨਹੀਂ ਦਿੱਤਾ ਜਾਵੇਗਾ। ਜਿਸ ਨਾਲ 31 ਮਾਰਚ ਦੀ ਉਡੀਕ ਵਿਚ ਬੈਠੇ ਸ਼ਰਾਬ ਪੀਣ ਦੇ ਸ਼ੋਕੀਨ ਲੋਕਾਂ ਨੂੰ ਸਸਤੀ ਸ਼ਰਾਬ ਨਸੀਬ ਨਹੀਂ ਹੋਵੇਗੀ। -PTC News


Top News view more...

Latest News view more...