ਵਿਆਹ ਦੀ ਪਾਰਟੀ 'ਚ ਡੀਜੇ 'ਤੇ ਗਾਣੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ,ਔਰਤ ਦੀ ਮੌਤ

By  Shanker Badra May 12th 2018 03:09 PM

ਵਿਆਹ ਦੀ ਪਾਰਟੀ 'ਚ ਡੀਜੇ 'ਤੇ ਗਾਣੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ,ਔਰਤ ਦੀ ਮੌਤ:ਪੱਟੀ ਨੇੜਲੇ ਪਿੰਡ ਜੰਡ ਵਿਖੇ ਬੀਤੀ ਰਾਤ ਇੱਕ ਘਰ ਵਿਚ ਚੱਲ ਰਹੀ ਵਿਆਹ ਦੀ ਪਾਰਟੀ 'ਚ ਡੀ.ਜੇ. 'ਤੇ ਹੋਏ ਵਿਵਾਦ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ।wedding party dispute over the driving of DJ songs, the woman deathਮਿਲੀ ਜਾਣਕਾਰੀ ਮੁਤਾਬਕ ਪਿੰਡ ਜੰਡ ਵਿਖੇ ਰਣਜੀਤ ਸਿੰਘ ਪੁੱਤਰ ਮੰਗਾ ਸਿੰਘ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ।ਇਸ ਦੌਰਾਨ ਰਣਜੀਤ ਸਿੰਘ ਦੇ ਦੋ ਦੋਸਤ ਬਬਲ ਸਿੰਘ ਬੱਬੂ ਅਤੇ ਜੱਗਾ ਸਿੰਘ ਦੋਵੇਂ ਵਾਸੀ ਵਲਟੋਹਾ ਸ਼ਰਾਬ ਪੀ ਕੇ ਡੀ.ਜੇ. 'ਤੇ ਭੰਗੜਾ ਪਾ ਰਹੇ ਸਨ।ਇਸ ਦੌਰਾਨ ਗੀਤ ਬਦਲਣ ਨੂੰ ਬਬਲ ਤੇ ਜੱਗਾ ਦਾ ਵਿਆਹ ਵਾਲੇ ਮੁੰਡੇ ਰਣਜੀਤ ਨਾਲ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ।wedding party dispute over the driving of DJ songs, the woman deathਇਸ ਝਗੜੇ ਦੌਰਾਨ ਉਨ੍ਹਾਂ ਨੂੰ ਝਗੜਾ ਕਰਨ ਤੋਂ ਰੋਕਣ ਲਈ ਅੱਗੇ ਆਈ ਇੱਕ ਬਜ਼ੁਰਗ ਔਰਤ ਦੇ ਸਿਰ ਵਿਚ ਡਾਂਗ ਵੱਜਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਔਰਤ ਦੀ ਪਹਿਚਾਣ ਚਰਨ ਕੌਰ ਪਤਨੀ ਅਮਰ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ।ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲੀਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭੇਜ ਦਿਤਾ ਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। -PTCNews

Related Post