ਪੱਛਮੀ ਬੰਗਾਲ 'ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

By  Shanker Badra June 5th 2019 12:32 PM

ਪੱਛਮੀ ਬੰਗਾਲ 'ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ:ਕੋਲਕਾਤਾ : ਪੱਛਮੀ ਬੰਗਾਲ ਦੇ ਦਮਦਮ ਨਗਰਪਾਲਿਕਾ ਇਲਾਕੇ ਦੇ ਵਾਰਡ ਨੰਬਰ -6 ਦੇ ਟੀ.ਐੱਮ.ਸੀ. ਪ੍ਰਧਾਨ ਨਿਰਮਲ ਕੁੰਡੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।ਉਸ 'ਤੇ ਬੀਤੀ ਰਾਤ ਮੋਟਰਸਾਈਕਲ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਹਮਲਾ ਕੀਤਾ ਹੈ।ਇਹ ਖੇਤਰ ਟਿਮਤਾ ਪੁਲਿਸ ਥਾਣੇ ਦੇ ਅਧੀਨ ਆਉਂਦਾ ਹੈ। [caption id="attachment_303587" align="aligncenter" width="300"]west-bengal-tmc-president-nirmal-kundu-shot-dead
ਪੱਛਮੀ ਬੰਗਾਲ 'ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਦੱਸ ਦੇਈਏ ਕਿ ਪੱਛਮੀ ਬੰਗਾਲ ਇਸ ਸਮੇਂ ਆਪਣੀ ਰਾਜਨੀਤੀ ਦੀ ਵਜ੍ਹਾ ਕਰਕੇ ਚਰਚਾ ਵਿੱਚ ਹੈ।ਭਾਜਪਾ ਅਤੇ ਤ੍ਰਿਣਮੂਲ ਦੇ ਵਿਚਕਾਰ ਲਗਾਤਾਰ ਖਿੱਚਤਾਨ ਬਣੀ ਹੋਈ ਹੈ।ਇਸ ਦੌਰਾਨ ਦੋਵੇਂ ਪਾਰਟੀਆਂ ਇੱਕ ਦੂਜੇ 'ਤੇ ਜਮ ਕੇ ਨਿਸ਼ਾਨਾ ਸਾਧ ਰਹੀਆਂ ਹਨ। [caption id="attachment_303586" align="aligncenter" width="300"]west-bengal-tmc-president-nirmal-kundu-shot-dead
ਪੱਛਮੀ ਬੰਗਾਲ 'ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Eid mubarak 2019 :ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਨਾਲ ਸਿਆਸੀ ਮਾਹੌਲ ਖ਼ਰਾਬ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਵਿਸ਼ਵਾਸ ਦੀ ਹੱਤਿਆ ਕੀਤੀ ਗਈ ਸੀ। -PTCNews

Related Post