Wed, May 15, 2024
Whatsapp

Eid mubarak 2019 :ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Written by  Shanker Badra -- June 05th 2019 11:47 AM
Eid mubarak 2019 :ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Eid mubarak 2019 :ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Eid mubarak 2019 :ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ:ਨਵੀਂ ਦਿੱਲੀ : ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵਜੋਂ ਵੀ ਜਾਣਿਆ ਜਾਂਦਾ ਹੈ ,ਜੋ ਕਿ ਰਮਜ਼ਾਨ ਉਲ ਮੁਬਾਰਕ ਦੇ ਇਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੱਬ ਦੇ ਸ਼ੁਕਰਾਨੇ ਵਜੋਂ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹਨ। [caption id="attachment_303575" align="aligncenter" width="300"]Eid mubarak 2019 Pm Modi And President Kovind blessed
Eid mubarak 2019 : ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ[/caption] ਦਰਅਸਲ 'ਚ ਰਮਜ਼ਾਨ ਦਾ ਮਹੀਨਾ ਬੀਤੀ 7 ਮਈ ਨੂੰ ਸ਼ੁਰੂ ਹੋਇਆ ਸੀ ਤੇ ਇਹ ਚਾਰ ਜੂਨ ਨੂੰ ਖ਼ਤਮ ਹੋ ਗਿਆ।ਇਸ ਸਾਰੇ ਮਹੀਨੇ ਰੋਜ਼ੇਦਾਰ ਸਵੇਰੇ ਸੂਰਜ ਨਿੱਕਲਣ ਤੋਂ ਲੈ ਕੇ ਸ਼ਾਮੀਂ ਸੂਰਜ ਡੁੱਬਣ ਤੱਕ ਕੁਝ ਵੀ ਖਾਂਦੇ–ਪੀਂਦੇ ਨਹੀਂ ਹਨ ਅਤੇ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ।ਰੋਜ਼ੇਦਾਰਾਂ ਨੇ ਪੂਰਾ ਮਹੀਨਾ ਰੋਜ਼ੇ ਰੱਖਣ ਤੋਂ ਬਾਅਦ ਮੰਗਲਵਾਰ ਸ਼ਾਮੀਂ ਈਦ ਦੇ ਚੰਨ ਦੇ ਦੀਦਾਰ ਕੀਤੇ ਹਨ।ਚੰਨ ਦਿਸਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋ ਗਿਆ ਹੈ। [caption id="attachment_303574" align="aligncenter" width="300"]Eid mubarak 2019 Pm Modi And President Kovind blessed
Eid mubarak 2019 : ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ[/caption] ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਈਦ-ਉਲ-ਫਿਤਰ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।ਮੋਦੀ ਨੇ ਟਵੀਟ ਕਰਕੇ ਕਿਹਾ, ''ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ।'ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ 'ਤੇ ਦਸਤਖ਼ਤ ਕੀਤੀ ਹੋਈ ਵਧਾਈਆਂ ਵਾਲੀ ਇੱਕ ਚਿੱਠੀ ਵੀ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ, ''ਈਦ-ਉਲ-ਫਿਤਰ ਦੇ ਸ਼ੁੱਭ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ।ਉਮੀਦ ਕਰਦਾ ਹਾਂ ਕਿ ਅੱਜ ਦਾ ਵਿਸ਼ੇਸ਼ ਦਿਨ ਸਾਡੇ ਸਮਾਜ 'ਚ ਦਿਆਲਤਾ, ਦਇਆ ਅਤੇ ਸ਼ਾਂਤੀ ਦੀ ਭਾਵਨਾ ਨੂੰ ਵਧਾਏ। ਸਾਰਿਆਂ ਨੂੰ ਖ਼ੁਸ਼ੀਆਂ ਮਿਲਣ। [caption id="attachment_303573" align="aligncenter" width="300"]Eid mubarak 2019 Pm Modi And President Kovind blessed
Eid mubarak 2019 : ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ[/caption] ਇਸ ਦੇ ਨਾਲ ਹੀ ਈਦ ਦੇ ਤਿਉਹਾਰ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।ਉਨ੍ਹਾਂ ਕਿਹਾ, ''ਪਵਿੱਤਰ ਰਮਜ਼ਾਨ ਮਹੀਨੇ ਦੇ ਖ਼ਤਮ ਹੋਣ 'ਤੇ ਇਹ ਤਿਉਹਾਰ ਭਲਾਈ, ਭਾਈਚਾਰੇ ਅਤੇ ਦਯਾ ਦੇ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।ਉਨ੍ਹਾਂ ਕਿਹਾ 'ਇਸ ਦਿਨ ਅਸੀਂ ਖ਼ੁਦ ਨੂੰ ਉਨ੍ਹਾਂ ਸਦੀਵੀ ਮੁੱਲਾਂ ਦੇ ਪ੍ਰਤੀ ਸਮਰਪਿਤ ਕਰੀਏ, ਜਿਹੜੇ ਸਾਡੀ ਸੱਭਿਅਤਾ ਨੂੰ ਦਰਸਾਉਂਦੇ ਹਨ। [caption id="attachment_303576" align="aligncenter" width="300"]Eid mubarak 2019 Pm Modi And President Kovind blessed
Eid mubarak 2019 : ਈਦ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ , ਜਾਣੋ ਇਸਨੂੰ ਕਿਉਂ ਕਿਹਾ ਜਾਂਦਾ ਮਿੱਠੀ ਈਦ ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਈਦ ਦੀ ਨਮਾਜ਼ ਜਾਮਾ ਮਸਜਿਦ ਵਿਖੇ ਪੜ੍ਹੀ ਗਈ ਹੈ।ਓਥੇ ਬਹੁਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਸ਼ਿਰਕਤ ਕੀਤੀ ਹੈ।ਇਸ ਦੌਰਾਨ ਨਮਾਜ਼ ਪੜ੍ਹਨ ਤੋਂ ਬਾਅਦ ਇੱਕ ਦੂਜੇ ਦੇ ਗਲ਼ੇ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ। -PTCNews


Top News view more...

Latest News view more...