ਦੁਨੀਆ ਦੇ ਕਈ ਹਿੱਸਿਆਂ 'ਚ ਵਟਸਐਪ ਹੋਈ ਠੱਪ

By  Joshi November 3rd 2017 02:46 PM -- Updated: November 3rd 2017 02:49 PM

WhatsApp down in many countries: issue resolved later: ਦੁਨੀਆ ਦੇ ਕਈ ਹਿੱਸਿਆਂ 'ਚ ਵਟਸਐਪ ਹੋਈ ਠੱਪ ਵਟਸਐਪ, ਜੋ ਕਿ ਹੁਣ ਮੈਸੇਜ ਆਦਾਨ ਪ੍ਰਦਾਨ ਕਰਨ ਦਾ ਮੁੱਖ ਸਾਧਨ ਮੰਨਿਆ ਜਾਣ ਲੱਗਿਆ ਹੈ ਅਤੇ ਇਹ ਮੈਸੇਜ ਕਮ ਕਾਲਿੰਗ ਐਪ ਦੁਨੀਆ ਦੇ ਕਈ ਹਿੱਸਿਆਂ 'ਚ ਰੁਕ ਗਈ ਸੀ। WhatsApp down in many countries: issue resolved laterਇਹ ਐਪ ਲਗਾਤਾਰ "ਵੇਟਿੰਗ ਫਾਰ ਮੈਸੇਜਿਸ" ਦਾ ਇੱਕ ਪਾਪ ਅਪ ਦਿਖਾ ਰਿਹਾ ਸੀ। ਕਈ ਲੋਕਾਂ ਨੇ ਇਸ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਪਾ ਕੇ ਪੁੱਛਿਆ ਕਿ ਕੀ ਤੁਹਾਡਾ ਵਟਸਐਪ ਚੱਲ ਰਿਹਾ ਹੈ। ਜਦੋਂ ਤੱਕ ਯੂਜ਼ਰਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਮਿਲੀ ਉਦੋਂ ਤੱਕ ਸਾਰੇ ਕਾਫੀ ਪਰੇਸ਼ਾਨ ਦਿਖਾਈ ਦਿੱਤੇ। ਯੂਜਰਾਂ ਨੂੰ ਇਸ ਸੰਭਧੀ ਜਾਣਕਾਰੀ ਨਹੀਂ ਮਿਲ ਪਾਈ ਸੀ। ਹਾਂਲਾਕਿ ਉਹ ਟਵਿੱਟਰ ਅਕਾਊਂਟ 'ਤੇ ਐਕਟਿਵ ਹੁੰਦੇ ਹਨ ਪਰ ਉਥੇ ਵੀ ਲੋਕਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਾ ਮਿਲਣ ਕਾਰਨ ਉਹ ਪਰੇਸ਼ਾਨ ਹੋ ਗਏ ਸਨ। WhatsApp down in many countries: issue resolved laterਹੁਣ, ਇਸ ਤਕਨੀਕੀ ਖਰਾਬੀ  ਨੂੰ ਠੀਕ ਕਰ ਲਿਆ ਗਿਆ ਹੈ ਅਤੇ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ। —PTC News

Related Post