Turkey Earthquake: ਮਲਬੇ ਹੇਠਾਂ ਫਸੇ ਨੌਜਵਾਨ ਦੀ WhatsApp ਦੇ ਇਸ ਫੀਚਰ ਨੇ ਇੰਝ ਬਚਾਈ ਜਾਨ
Turkey Earthquake : ਤੁਰਕੀ 'ਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਲਗਾਤਾਰ ਮਲਬੇ ਹੇਠਾਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ ਦੋਵਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 34000 ਨੂੰ ਪਾਰ ਕਰ ਗਈ ਹੈ। ਜਦਕਿ ਹਜ਼ਾਰਾਂ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਫਿਲਹਾਲ ਰਾਹਤ ਬਚਾਅ ਦਾ ਕੰਮ ਅਜੇ ਵੀ ਜਾਰੀ ਹੈ। ਉਥੇ ਹੀ ਦੂਜੇ ਪਾਸੇ ਪੂਰਬੀ ਤੁਰਕੀ 'ਚ ਇਕ ਅਪਾਰਟਮੈਂਟ ਬਿਲਡਿੰਗ ਦੇ ਮਲਬੇ ਹੇਠਾਂ ਫਸੇ ਨੌਜਵਾਨ ਨੂੰ ਬਚਾਇਆ ਗਿਆ ਜਿਸਦੀ ਮਦਦ ਸੋਸ਼ਲ ਮੀਡੀਆ ਨੇ ਕੀਤੀ।
ਜੀ ਹਾਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨੌਜਵਾਨ ਵੱਲੋਂ ਵ੍ਹਟਸਐਪ 'ਤੇ ਵੀਡੀਓ ਬਣਾਈ ਤੇ ਲੋਕੇਸ਼ਨ ਦੇ ਨਾਲ ਸ਼ੇਅਰ ਕਰਕੇ ਮਦਦ ਮੰਗੀ। ਦਰਅਸਲ ਨੌਜਵਾਨ ਅਤੇ ਉਸਦੀ ਮਾਂ ਪਹਿਲੇ ਭੂਚਾਲ ਤੋਂ ਬਾਅਦ ਬਚ ਗਏ ਸੀ ਪਰ ਉਸ ਤੋਂ ਬਾਅਦ ਜਦੋ ਉਹ ਮੁੜ ਤੋਂ ਇਮਾਰਤ ਚ ਗਏ ਤਾਂ ਉਹ ਮੁੜ ਤੋਂ ਆਏ ਭੂਚਾਲ ’ਚ ਫਸ ਗਏ। ਇਸ ਤੋਂ ਬਾਅਦ ਉਸ ਨੇ ਵੀਡੀਓ ਬਣਾ ਕੇ ਮਦਦ ਲਈ ਅਪੀਲ ਕੀਤੀ।
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਬਚਾਅਕਰਤਾ ਨੂੰ ਮਿਲਣ ਤੋਂ ਬਾਅਦ ਨੌਜਵਾਨ ਅਤੇ ਉਸਦੀ ਮਾਂ ਨੂੰ ਮਲਬੇ ਹੇਠੋਂ ਬਚਾ ਲਿਆ ਗਿਆ। ਹਾਲਾਂਕਿ ਨੌਜਵਾਨ ਦੇ ਹੋਰ ਪਰਿਵਾਰਿਕ ਮੈਂਬਰ ਮਲਬੇ ਹੇਠਾਂ ਦਬੇ ਹੋਏ ਹਨ।
ਇਹ ਵੀ ਪੜ੍ਹੋ: Turkey Earthquake : ਭੂਚਾਲ 'ਚ ਮਰਨ ਵਾਲਿਆਂ ਦਾ ਅੰਕੜਾ 34 ਹਜ਼ਾਰ ਤੋਂ ਪਾਰ
- PTC NEWS