Tue, Mar 3, 2026
Whatsapp

Bhajan Lal Sharma: ਕੌਣ ਹਨ ਭਜਨ ਲਾਲ ਸ਼ਰਮਾ? ਜੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ, ਜਾਣੋ ਸਿਆਸੀ ਸਫ਼ਰ...

Reported by:  PTC News Desk  Edited by:  Amritpal Singh -- December 12th 2023 04:53 PM
Bhajan Lal Sharma: ਕੌਣ ਹਨ ਭਜਨ ਲਾਲ ਸ਼ਰਮਾ? ਜੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ, ਜਾਣੋ ਸਿਆਸੀ ਸਫ਼ਰ...

Bhajan Lal Sharma: ਕੌਣ ਹਨ ਭਜਨ ਲਾਲ ਸ਼ਰਮਾ? ਜੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ, ਜਾਣੋ ਸਿਆਸੀ ਸਫ਼ਰ...

Bhajan Lal Sharma:  ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਕ ਵਾਰ ਫਿਰ ਸਾਰੀਆਂ ਅਟਕਲਾਂ ਦੇ ਉਲਟ ਪਾਰਟੀ ਨੇ ਮੁੱਖ ਮੰਤਰੀ ਦੀ ਚੋਣ ਕਰ ਲਈ ਹੈ। ਭਜਨ ਲਾਲ ਸ਼ਰਮਾ ਰਾਜਸਥਾਨ ਦੀ ਸੰਗਾਨੇਰ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਹਨ ਅਤੇ ਪਹਿਲੀ ਵਾਰ ਵਿਧਾਇਕ ਬਣੇ ਹਨ। ਰਾਜਸਥਾਨ ਵਿਧਾਨ ਸਭਾ ਚੋਣਾਂ 2023 ਵਿੱਚ ਭਜਨ ਲਾਲ ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48,081 ਵੋਟਾਂ ਨਾਲ ਹਰਾਇਆ ਹੈ।

ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਭਜਨ ਲਾਲ ਸ਼ਰਮਾ ਦੇ ਨਾਮ ਦਾ ਪ੍ਰਸਤਾਵ ਰੱਖਿਆ। ਇਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ।


ਭਜਨ ਲਾਲ ਸ਼ਰਮਾ ਬ੍ਰਾਹਮਣ ਚਿਹਰਾ ਹੈ ਅਤੇ ਏਬੀਵੀਪੀ ਦਾ ਮੈਂਬਰ ਰਿਹਾ ਹੈ। ਭਜਨ ਲਾਲ ਸ਼ਰਮਾ ਰਾਜਸਥਾਨ ਭਾਜਪਾ ਦੇ ਜਨਰਲ ਸਕੱਤਰ ਹਨ।

ਰਾਸ਼ਟਰੀ ਸਵੈਮ ਸੇਵਕ ਸੰਘ ਸਮਰਥਿਤ ਭਜਨ ਲਾਲ ਸ਼ਰਮਾ ਨੇ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕੀਤੀ ਹੈ।

ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਇੱਕ ਗਰੁੱਪ ਫੋਟੋ ਖਿਚਵਾਈ ਗਈ, ਜਿਸ ਵਿੱਚ ਉਹ ਆਖਰੀ ਕਤਾਰ ਵਿੱਚ ਖੜੇ ਸਨ।

ਇਸ ਤੋਂ ਪਹਿਲਾਂ ਭਾਜਪਾ ਦੇ ਕੇਂਦਰੀ ਅਬਜ਼ਰਵਰ ਰਾਜਨਾਥ ਸਿੰਘ ਮੰਗਲਵਾਰ ਦੁਪਹਿਰ ਨੂੰ ਜੈਪੁਰ ਪਹੁੰਚੇ। ਉਸ ਦੇ ਨਾਲ ਸਹਿ ਨਿਗਰਾਨ ਵਿਨੋਦ ਤਾਵੜੇ ਅਤੇ ਸਰੋਜ ਪਾਂਡੇ ਵੀ ਜੈਪੁਰ ਆਏ ਸਨ। ਰਾਜਸਥਾਨ ਵਿੱਚ ਭਾਜਪਾ ਦੇ ਚੋਣ ਇੰਚਾਰਜ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਉਨ੍ਹਾਂ ਦੇ ਨਾਲ ਚਾਰਟਰਡ ਜਹਾਜ਼ ਵਿੱਚ ਪੁੱਜੇ।

ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੀਪੀ ਜੋਸ਼ੀ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਜੈਪੁਰ ਹਵਾਈ ਅੱਡੇ 'ਤੇ ਨੇਤਾਵਾਂ ਦਾ ਸਵਾਗਤ ਕੀਤਾ।

ਸੂਬੇ ਦੀਆਂ 199 ਸੀਟਾਂ ਲਈ 3 ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਭਾਜਪਾ 115 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਜਦਕਿ ਕਾਂਗਰਸ ਨੂੰ 69 ਸੀਟਾਂ ਮਿਲੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK