Tue, Mar 3, 2026
Whatsapp

Madhya Pradesh New CM ਕੌਣ ਹਨ ਮੋਹਨ ਯਾਦਵ? ਜਾਣੋ ਮੱਧ ਪ੍ਰਦੇਸ਼ ਦੇ ਨਵੇਂ CM ਦਾ ਸਿਆਸੀ ਸਫ਼ਰ...

Reported by:  PTC News Desk  Edited by:  Amritpal Singh -- December 11th 2023 06:21 PM -- Updated: December 11th 2023 06:47 PM
Madhya Pradesh New CM ਕੌਣ ਹਨ ਮੋਹਨ ਯਾਦਵ? ਜਾਣੋ ਮੱਧ ਪ੍ਰਦੇਸ਼ ਦੇ ਨਵੇਂ CM ਦਾ ਸਿਆਸੀ ਸਫ਼ਰ...

Madhya Pradesh New CM ਕੌਣ ਹਨ ਮੋਹਨ ਯਾਦਵ? ਜਾਣੋ ਮੱਧ ਪ੍ਰਦੇਸ਼ ਦੇ ਨਵੇਂ CM ਦਾ ਸਿਆਸੀ ਸਫ਼ਰ...

Madhya Pradesh New CM: ਸੀਐਮ ਦੇ ਨਾਮ ਦੀ ਚੋਣ ਲਈ ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ਹੋਈ। ਇਸ ਮੀਟਿੰਗ ਵਿੱਚ ਵਿਧਾਇਕਾਂ ਨੇ ਮੋਹਨ ਯਾਦਵ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋਹਨ ਯਾਦਵ ਉਜੈਨ ਦੱਖਣ ਤੋਂ ਵਿਧਾਇਕ ਹਨ। ਉਹ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵਿੱਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਉਹ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਚੋਣਾਂ ਜਿੱਤੇ ਹਨ।

ਵਿਧਾਇਕ ਦਲ ਦੀ ਬੈਠਕ 'ਚ ਜਦੋਂ ਡਾਕਟਰ ਮੋਹਨ ਯਾਦਵ ਦੇ ਨਾਂ ਦਾ ਐਲਾਨ ਹੋਇਆ ਤਾਂ ਉਹ ਸਟੇਜ 'ਤੇ ਸਾਬਕਾ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਦੇ ਪੈਰ ਛੂਹਦੇ ਨਜ਼ਰ ਆਏ ਅਤੇ ਸ਼ਿਵਰਾਜ ਸਿੰਘ ਨੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਪਿਆਰ ਨਾਲ ਆਸ਼ੀਰਵਾਦ ਦਿੱਤਾ। ਮੋਹਨ ਯਾਦਵ ਮੱਧ ਪ੍ਰਦੇਸ਼ ਵਿੱਚ ਭਾਜਪਾ ਦਾ ਇੱਕ ਵੱਡਾ ਓਬੀਸੀ ਚਿਹਰਾ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ਸ਼ਾਇਦ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਮੋਹਨ ਯਾਦਵ ਦੀ ਵਿਦਿਅਕ ਯੋਗਤਾ ਪੀਐਚਡੀ ਹੈ। ਉਨ੍ਹਾਂ ਨੂੰ 2020 ਵਿੱਚ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਉਹ 2023 ਤੱਕ ਇਸ ਅਹੁਦੇ 'ਤੇ ਰਹੇ। 


ਹੁਣ ਤੱਕ ਦਾ ਸਿਆਸੀ ਕਰੀਅਰ

58 ਸਾਲਾ ਮੋਹਨ ਯਾਦਵ ਦਾ ਸਿਆਸੀ ਕਰੀਅਰ 1984 ਵਿੱਚ ਸ਼ੁਰੂ ਹੋਇਆ ਜਦੋਂ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਸ਼ਾਮਲ ਹੋਏ। ਉਹ ਆਰਐਸਐਸ ਦੇ ਮੈਂਬਰ ਵੀ ਹੈ। ਉਨ੍ਹਾਂ ਨੇ 2013 ਵਿੱਚ ਉਜੈਨ ਦੱਖਣੀ ਤੋਂ ਚੋਣ ਲੜੀ ਸੀ ਅਤੇ ਲਗਾਤਾਰ ਤੀਜੀ ਵਾਰ ਇੱਥੋਂ ਵਿਧਾਇਕ ਚੁਣੇ ਗਏ ਹਨ। ਇਸ ਵਾਰ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਚੇਤਨ ਪ੍ਰੇਮ ਨਾਰਾਇਣ ਯਾਦਵ ਨੂੰ 12,941 ਵੋਟਾਂ ਨਾਲ ਹਰਾਇਆ। ਮੋਹਨ ਯਾਦਵ ਨੂੰ 95,699 ਵੋਟਾਂ ਮਿਲੀਆਂ।

ਡਾ: ਮੋਹਨ ਯਾਦਵ ਭਾਜਪਾ ਦੇ ਤਜਰਬੇਕਾਰ ਆਗੂ ਹਨ

ਮੋਹਨ ਯਾਦਵ ਦੇ ਨਾਂ ਦਾ ਐਲਾਨ ਉਜੈਨ ਦੇ ਲੋਕਾਂ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਨਾਂ ਸੀਐੱਮ ਦੇ ਅਹੁਦੇ ਦੀ ਦੌੜ 'ਚ ਕਿਤੇ ਨਹੀਂ ਸੀ, ਪਰ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ। ਉਹ 2004 ਤੋਂ 2010 ਤੱਕ ਉਜੈਨ ਵਿਕਾਸ ਅਥਾਰਟੀ ਦੇ ਚੇਅਰਮੈਨ ਰਹੇ ਹਨ ਜਦੋਂ ਕਿ ਉਨ੍ਹਾਂ ਨੇ 2011 ਤੋਂ 2013 ਤੱਕ ਐਮਪੀ ਸਟੇਟ ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਈ ਹੈ।

- PTC NEWS

Top News view more...

Latest News view more...

PTC NETWORK
PTC NETWORK